
ਮੁਹਾਲੀ – ਰੂਸ ਅਤੇ ਯੂਕਰੇਨ ਵਿਚਕਾਰ ਜੰਗ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਹੈ। ਦੋਵਾਂ ਧਿਰਾਂ ਵਿਚਕਾਰ ਜੰਗ ਨੂੰ ਰੋਕਣ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ। ਇਸ ਦੇ ਚੱਲਦੇ ਇਕ ਅਹਿਮ ਖਬਰ ਸਾਹਮਣੇ ਆ ਰਹੀ ਹੈ ਕਿ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਖੁਲਾਸਾ ਕੀਤਾ ਕਿ ਰੂਸੀ ਡਰੋਨ ਹਮਲਿਆਂ ਨੂੰ ਨਾਕਾਮ ਕਰਨ ਲਈ ਇੰਟਰਸੈਪਟਰ ਡਰੋਨਾਂ ‘ਤੇ ਕੰਮ ਕਰ ਰਿਹਾ ਹੈ।
ਵੋਲੋਦੀਮੀਰ ਜ਼ੇਲੇਨਸਕੀ ਨੇ ਇੱਕ ਵੀਡੀਓ ਸੰਬੋਧਨ ਵਿੱਚ ਕੁਝ ਖੁਲਾਸੇ ਕੀਤੇ ਹਨ। ਉਹਨਾਂ ਨੇ ਕਿਹਾ ਕਿ ਅਸੀਂ ਇੰਟਰਸੈਪਟਰ ਡਰੋਨਾਂ ‘ਤੇ ਕੁਝ ਵੱਖਰੇ ਤਰੀਕੇ ਨਾਲ ਕੰਮ ਕਰ ਰਹੇ ਹਾਂ। ਜਿਸ ਦਾ ਇਕ ਹੀ ਉਦੇਸ਼ ਹੈ ਕਿ ਸ਼ਾਹੇਦ ਡਰੋਨਾਂ ਵਿਰੁੱਧ ਸੁਰੱਖਿਆ ਨੂੰ ਵਧਾਉਣਾ ਹੈ। ਇੰਨਾਂ ਹੀ ਨਹੀਂ ਸਾਡੇ ਘਰੇਲੂ ਉਦਯੋਗ ਕਈ ਤਰ੍ਹਾਂ ਦੇ ਡਰੋਨ ਨੂੰ ਤਿਆਰ ਕਰ ਰਹੇ ਹਨ। ਵਿਰੋਧੀ ਸ਼ਾਹੇਦ ਡਰੋਨਾਂ ਦੀ ਵਰਤੋਂ ਵੱਧ ਕਰ ਰਿਹਾ ਹੈ। ਅਜਿਹੀ ਸਥਿਤੀ ਚੱਲ ਰਹੀ ਹੈ, ਜਿਸ ਨੂੰ ਲੈ ਕੇ ਵੱਖਰੀ ਤਕਨਾਲੋਜੀ ਦੀ ਭਾਲ ਕੀਤੀ ਜਾ ਰਹੀ ਹੈ।
ਡਰੋਨ ਹਵਾਈ ਰੱਖਿਆ ਸਾਨੂੰ ਸਾਡੇ ਸਰੋਤਾਂ ਨੂੰ ਵਾਜਬ ਢੰਗ ਨਾਲ ਵਰਤਣ ਵਿੱਚ ਮਦਦ ਕਰੇਗਾ। ਉਹਨਾਂ ਨੇ ਕਿਹਾ ਹੈ ਕਿ ਦੁਸ਼ਮਣ ਦੇ ਡਰੋਨਾਂ ਦਾ ਪਿੱਛਾ ਕਰਨ ਲਈ ਲਗਾਤਾਰ ਦੁਰਲੱਭ ਹਵਾਈ ਤੇ ਜਹਾਜ਼ ਵਿਰੋਧੀ ਮਿਜ਼ਾਈਲਾਂ ਅਤੇ ਜਹਾਜ਼ਾਂ ਦੀ ਵਰਤੋਂ ਨਹੀਂ ਕਰ ਸਕਦੇ। ਮਿਲੀ ਜਾਣਕਾਰੀ ਅਨੁਸਾਰ ਰੂਸੀ ਫੌਜ ਇੱਕ ਹੀ ਰਾਤ ਵਿੱਚ 400 ਤੋਂ ਵੱਧ ਡਰੋਨ ਹਮਲੇ ਕਰ ਰਹੀ ਹੈ। ਇਸ ਹਫ਼ਤੇ ਕੀਵ ‘ਤੇ ਸਾਂਝੇ ਹਮਲੇ ਵਿੱਚ 440 ਡਰੋਨ ਭੇਜੇ ਅਤੇ 32 ਮਿਜ਼ਾਈਲਾਂ ਦਾਗੀਆਂ। ਇਸ ਹਮਲੇ ਵਿੱਚ ਅਪਾਰਟਮੈਂਟ ਦਾ ਇੱਕ ਹਿੱਸਾ ਢਹਿ ਗਿਆ, ਇਸ ਹਮਲੇ ਵਿੱਚ 28 ਲੋਕਾਂ ਦੀ ਮੌਤ ਹੋ ਗਈ ਹੈ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਹਾਲ ਹੀ ਵਿੱਚ ਕਿਹਾ ਕਿ ਰੂਸ ਨੇ ਆਪਣੇ 20 ਮ੍ਰਿਤਕ ਸੈਨਿਕਾਂ ਦੀਆਂ ਲਾਸ਼ਾਂ ਯੂਕਰੇਨ ਨੂੰ ਸੌਂਪ ਦਿੱਤੀਆਂ ਹਨ। ਵੋਲੋਦੀਮੀਰ ਜ਼ੇਲੇਂਸਕੀ ਨੇ ਰੂਸ ‘ਤੇ ਜ਼ਖਮੀ ਤੇ ਮ੍ਰਿਤਕ ਸੈਨਿਕਾਂ ਦੇ ਆਦਾਨ-ਪ੍ਰਦਾਨ ਵਿੱਚ ਲਾਪਰਵਾਹੀ ਅਤੇ ਅਵਿਵਸਥਾ ਦਾ ਦੋਸ਼ ਲਗਾਇਆ ਹੈ।