
ਮੁਹਾਲੀ – ਇਰਾਨ ਅਤੇ ਇਜ਼ਰਾਈਲ ਵਿਚਕਾਰ ਲਗਾਤਾਰ 12 ਦਿਨ ਜੰਗ ਚੱਲੀ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚ ਜੰਗਬੰਦੀ ਹੋ ਗਈ। ਹੁਣ ਇਰਾਨ ਅਤੇ ਇਜ਼ਰਾਈਲ ਵਿਚਕਾਰ ਜੰਗ ਰੁਕ ਗਈ ਹੈ। ਜੰਗ ਦੇ ਰੁਕਣ ਤੋਂ ਬਾਅਦ ਵੀ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਰਾਨ ਨੂੰ ਲੈ ਕੇ ਬਿਆਨ ਜਾਰੀ ਕੀਤਾ ਹੈ। ਡੌਨਲਡ ਟਰੰਪ ਨੇ ਵ੍ਹਾਈਟ ਹਾਊਸ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਬਿਆਨ ਜਾਰੀ ਕੀਤਾ ਹੈ। ਡੌਨਲਡ ਟਰੰਪ ਨੇ ਕਿਹਾ ਕਿ ‘ਇਰਾਨ ਦੇ ਵੱਡੇ ਪ੍ਰਮਾਣੂ ਅੱਡੇ ਅਮਰੀਕੀ ਹਵਾਈ ਹਮਲਿਆਂ ਵਿੱਚ ਪੂਰੀ ਤਰ੍ਹਾ ਤਬਾਹ ਹੋ ਗਏ ਹਨ। ਪਰ ਫਿਰ ਵੀ ਜੇਕਰ ਫਿਰ ਦੁਬਾਰਾ ਲੋੜ ਪੈਂਦੀ ਹੈ ਤਾਂ ਅਮਰੀਕਾ ਪਿੱਛੇ ਨਹੀਂ ਹੱਟੇਗਾ, ਦੁਬਾਰਾ ਹਮਲਾ ਕਰੇਗਾ।‘
ਡੌਨਲਡ ਟਰੰਪ ਨੇ ਕਿਹਾ ਕਿ ‘ਲੋੜ ਪਈ ਤਾਂ ਅਮਰੀਕਾ ਇਰਾਨ ਵਿਰੁੱਧ ਵੱਡਾ ਕਦਮ ਚੁੱਕ ਸਕਦਾ ਹੈ। ਇਰਾਨ ਭਵਿੱਖ ਵਿੱਚ ਅਗਰ ਕਿਸੇ ਵੀ ਤਰ੍ਹਾ ਦਾ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਇਰਾਨ ਨੂੰ ਨਤੀਜੇ ਭੁਗਤਣੇ ਪੈਣਗੇ। ਇਸ ਦੇ ਨਾਲ ਹੀ ਜੇਕਰ ਇਰਾਨ ਯੂਰੇਨੀਅਮ ਨੂੰ ਅਮੀਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਇਹ ਬਿਲਕੁਲ ਵੀ ਸਹੀ ਨਹੀਂ ਹੋਵੇਗਾ। ਇਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੇਈ ਦੀਆਂ ਟਿੱਪਣੀਆਂ ਦਾ ਜਲਦੀ ਹੀ ਜਵਾਬ ਦਿੱਤਾ ਜਾਵੇਗਾ।‘
ਅਲੀ ਖਮੇਨੇਈ
ਅਮਰੀਕੀ ਹਮਲੇ ਤੋਂ ਬਾਅਦ ਖਮੇਨੇਈ ਨੇ ਕਿਹਾ ਸੀ ਕਿ ‘ਇਰਾਨ ਨੇ ਕਤਰ ਵਿੱਚ ਅਮਰੀਕੀ ਫੌਜੀ ਅੱਡੇ ਨੂੰ ਤਬਾਹ ਕਰ ਦਿੱਤਾ ਹੈ। ਇਹ ਹਮਲਾ ਅਮਰੀਕਾ ਲਈ ਇੱਕ ਥੱਪੜ ਤੋਂ ਘੱਟ ਨਹੀਂ ਹੈ।‘
ਸਿਰਫ਼ ਇਹਨਾਂ ਦੋ ਦੇਸ਼ਾਂ ਕੋਲ ਸਭ ਤੋਂ ਵੱਡਾ ਪ੍ਰਮਾਣੂ ਹਥਿਆਰ
ਦੱਸ ਦੇਈਏ ਕਿ ਅਮਰੀਕਾ ਅਤੇ ਇਜ਼ਰਾਈਲ ਨੇ ਇਰਾਨ ਦੇ ਪ੍ਰਮਾਣੂ ਠਿਕਾਣਿਆਂ ‘ਤੇ ਹਮਲਾ ਕੀਤਾ। ਦੁਨੀਆ ਦੇ 90 ਪ੍ਰਤੀਸ਼ਤ ਹਥਿਆਰ ਰੂਸ ਅਤੇ ਅਮਰੀਕਾ ਕੋਲ ਹਨ। ਦੋਵਾਂ ਦੇਸ਼ਾਂ ਕੋਲ ਵੱਡਾ ਪ੍ਰਮਾਣੂ ਹਥਿਆਰ ਹਨ।