ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਸਾਈਪ੍ਰਸ, ਕੀਤਾ ਸ਼ਾਨਦਾਰ ਸਵਾਗਤ

ਮੋਹਾਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਈਪ੍ਰਸ ਪਹੁੰਚ ਚੁੱਕੇ ਹਨ। ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੌਲਾਈਡਸ ਨੇ ਹਵਾਈ ਅੱਡੇ ‘ਤੇ ਉਹਨਾਂ ਦਾ ਸਵਾਗਤ ਬਹੁਤ ਸ਼ਾਨਦਾਰ ਤਰੀਕੇ ਨਾਲ ਕੀਤਾ। ਰਾਸ਼ਟਰਪਤੀ ਨਿਕੋਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੱਥ ਫੜ ਕੇ ਚੱਲ ਰਹੇ ਹਨ। ਪ੍ਰਧਾਨ ਮੰਤਰੀ 15 ਜੂਨ ਦੁਪਹਿਰ ਨੂੰ ਸਾਈਪ੍ਰਸ ਪਹੁੰਚੇ, ਜੋ ਕਿ ਭਾਰਤੀ ਪ੍ਰਧਾਨ ਮੰਤਰੀ ਦਾ ਪਹਿਲ ਦੌਰਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ‘ਤੇ ਟਵੀਟ ਕਰਦੇ ਹੋਏ ਲਿਖਿਆ ਕਿ ‘ਸਾਈਪ੍ਰਸ ਦੇ ਰਾਸ਼ਟਰਪਤੀ ਸ਼੍ਰੀ ਨਿਕੋਸ ਕ੍ਰਿਸਟੋਡੌਲਾਈਡਸ ਦਾ ਹਵਾਈ ਅੱਡੇ ‘ਤੇ ਮੇਰਾ ਸਵਾਗਤ ਕਰਨ ਦੇ ਲਈ ਮੈਂ ਧੰਨਵਾਦ ਕਰਦਾ ਹਾਂ। ਇਹ ਦੌਰਾ ਭਾਰਤ-ਸਾਈਪ੍ਰਸ ਸਬੰਧਾਂ ਨੂੰ  ਖਾਸ ਕਰਕੇ ਵਪਾਰ, ਨਿਵੇਸ਼ ਅਤੇ ਹੋਰ ਖੇਤਰਾਂ ਵਿੱਚ  ਮਹੱਤਵਪੂਰਨ ਗਤੀ ਦੇਵੇਗਾ।‘
Exit mobile version