(Sonam Malhotra)
ਚੰਡੀਗੜ੍ਹ : ਵਿਟਾਮਿਨ D3 ਸਰੀਰ ਵਿੱਚ ਇਕ ਅਹਿਮ ਭੂਮਿਕਾ ਨਿਭਾਉਂਦਾ ਹੈ। ਵਿਟਾਮਿਨ D3 ਹੱਡੀਆਂ ਦੀ ਸਿਹਤ ਨੂੰ ਬਣਾਈ ਰੱਖਣ ਅਤੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਣ ਅਤੇ ਨਾਲ ਹੀ ਮੂਡ ਨੂੰ ਠੀਕ ਰੱਖਣ ਵਿੱਚ ਮਦਦ ਕਰਦਾ ਹੈ। ਵਿਟਾਮਿਨ D3 ਦੀ ਜੇਕਰ ਕਮੀ ਹੋ ਜਾਵੇ ਤਾਂ ਇਸ ਨਾਲ ਕਈ ਬਿਮਾਰੀਆਂ ਸ਼ੁਰੂ ਹੋਣ ਲੱਗ ਜਾਂਦੀਆਂ ਹਨ।
ਵਿਟਾਮਿਨ D3 ਦੀ ਕਮੀ ਦਾ ਜਾਣੋ ਕੀ ਹੈ ਕਾਰਨ?
- ਜ਼ਿਆਦਾ ਧੁੱਪ ਨਾ ਲੈਣਾ
ਵਿਟਾਮਿਨ D3 ਜ਼ਿਆਦਾਤਰ “ਧੁੱਪ” ਤੋਂ ਪ੍ਰਾਪਤ ਹੁੰਦਾ ਹੈ। ਕਿਉਂਕਿ ਜਦੋਂ ਸਰੀਰ ਸੂਰਜ ਦੀ ਰੌਸ਼ਨੀ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਇਸ ਨਾਲ ਸਰੀਰ ਨੂੰ ਡਿਟਾਮਿਨ D3 ਮਿਲਦਾ ਹੈ। ਜੋ ਲੋਕ ਜ਼ਿਆਦਾ ਸਮਾਂ ਘਰ ਵਿੱਚ ਜਾਂ ਫਿਰ ਦਫ਼ਤਰਾ ਵਿੱਚ ਬਿਤਾਉਂਦੇ ਹਨ ਉਹਨਾਂ ਦਾ ਵਿਟਾਮਿਨ D3 ਅਕਸਰ ਘੱਟ ਹੀ ਰਹਿੰਦਾ ਹੈ। ਇਸ ਲਈ ਸੂਰਜ ਦੀ ਰੋਸ਼ਨੀ ਲੈਣਾ ਸਿਹਤ ਲਈ ਬਹੁਤ ਫਾਇਦੇਮੰਦ ਹੈ।
- ਉਮਰ
ਜਿਵੇਂ-ਜਿਵੇਂ ਲੋਕਾਂ ਦੀ ਉਮਰ ਵਧਦੀ ਹੈ, ਉਸ ਦੌਰਾਨ ਵਿਟਾਮਿਨ D3 ਘੱਟਣਾ ਸ਼ੁਰੂ ਹੋ ਜਾਂਦਾ ਹੈ।
- ਡਾਕਟਰੀ ਸਥਿਤੀਆਂ
ਪੁਰਾਣੀ ਗੁਰਦੇ ਤੇ Liver ਦੀ ਬਿਮਾਰੀ ਵਰਗੀਆਂ ਸਥਿਤੀਆਂ ਸਰੀਰ ਦੇ ਵਿਟਾਮਿਨ D3 ਨੂੰ ਖ਼ਰਾਬ ਕਰਦੀਆਂ ਹਨ।
- ਮੋਟਾਪਾ
ਮੋਟਾਪਾ ਵੀ ਵਿਟਾਮਿਨ D3 ਦੀ ਕਮੀ ਦਾ ਇੱਕ ਵੱਡਾ ਕਾਰਨ ਹੈ। ਮੋਟਾਪੇ ਨਾਲ ਵੀ ਵਿਟਾਮਿਨ D3 ਘਟਦਾ ਹੈ।
- ਖੁਰਾਕ
ਵਿਟਾਮਿਨ D3 ਵਾਲੀ ਖੁਰਾਕ ਅਕਸਰ ਘੱਟ ਹੁੰਦੀ ਹੈ। ਇਹ ਜ਼ਿਆਦਾਤਰ ਮੱਛੀ, ਆਵਾਕਾਡੋ ਤੇ ਕੁਝ ਹੋਰ ਫਲਾਂ ਵਿੱਚ ਪਾਈ ਜਾਂਦੀ ਹੈ।
ਵਿਟਾਮਿਨ D3 ਦੀ ਕਮੀ ਦੇ ਆਮ ਲੱਛਣ
ਵਿਟਾਮਿਨ D3 ਦੀ ਕਮੀ ਨੂੰ ਅਕਸਰ ਸ਼ੁਰੂ ਵਿੱਚ ਅਣਦੇਖਾ ਕੀਤਾ ਜਾਂਦਾ ਹੈ। ਹਾਲਾਂਕਿ, ਸਮੇਂ ਦੇ ਨਾਲ ਇਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈl
1.ਥਕਾਵਟ
ਜਦ ਵਿਟਾਮਿਨ D3 ਦੀ ਕਮੀ ਹੁੰਦੀ ਹੈ ਤਾਂ ਸਭ ਤੋਂ ਪਹਿਲਾ ਥਕਾਵਟ ਹੋਣੀ ਸ਼ੁਰੂ ਹੁੰਦੀ ਹੈ।
- ਹੱਡੀਆਂ ਵਿੱਚ ਦਰਦ ਅਤੇ ਮਾਸਪੇਸ਼ੀਆਂ ਦੀ ਕਮਜ਼ੋਰੀ
ਵਿਟਾਮਿਨ D3 ਕਮੀ ਨਾਲ ਅਕਸਰ ਹੱਡੀਆਂ ਵਿੱਚ ਦਰਦ ਰਹਿੰਦਾ ਹੈ। ਇਸ ਨਾਲ ਮਾਸਪੇਸ਼ੀਆਂ ਦੀ ਕਮਜ਼ੋਰੀ ਵੀ ਰਹਿਣੀ ਸ਼ੁਰੂ ਹੋ ਜਾਂਦੀ ਹੈ।
- ਮੂਡ ਵਿੱਚ ਬਦਲਾਅ
ਵਿਟਾਮਿਨ D3 ਦੀ ਕਮੀ ਨਾਲ Mood Swings ਹੁੰਦੇ ਰਹਿੰਦੇ ਹਨ। ਜਿਸ ਨਾਲ ਕਈ ਵਾਰ ਡਿਪਰੈਸ਼ਨ ਵੀ ਹੋ ਜਾਂਦਾ ਹੈ।
- ਇਨਫੈਕਸ਼ਨ ਜਾਂ ਬਿਮਾਰੀ
ਜੇਕਰ ਵਿਟਾਮਿਨ D3 ਘੱਟ ਰਹਿੰਦਾ ਹੋਵੇ ਤਾਂ ਇਸ ਨਾਲ ਇਨਫੈਕਸ਼ਨ ਜਲਦੀ ਹੋ ਸਕਦਾ ਹੈ। ਇੰਨਾ ਹੀ ਨਹੀਂ ਬਿਮਾਰੀਆਂ ਵੀ ਜਲਦ ਘੇਰ ਲੈਂਦੀਆਂ ਹਨ।
- ਵਾਲਾਂ ਦਾ ਝੜਨਾ
ਜੇਕਰ ਵਿਟਾਮਿਨ D3 ਘੱਟ ਹੋਵੇ ਤਾਂ ਇਸ ਨਾਲ ਵਾਲ ਵੀ ਜਲਦੀ ਝੜਨ ਲਗਦੇ ਹਨ।
- ਪਿੱਠ ਦਰਦ ਜਾਂ ਜੋੜਾਂ ਦਾ ਦਰਦ
ਵਿਟਾਮਿਨ D3 ਨਾਲ lower back ਵਿੱਚ ਜ਼ਿਆਦਾ ਦਰਦ ਰਹਿੰਦਾ ਹੈ। ਜੋ ਕਿ ਜਲਦੀ ਠੀਕ ਨਹੀਂ ਹੁੰਦਾ।
- ਹੱਡੀਆਂ ਨਰਮਪੈਣਾ
ਜੇਕਰ ਜ਼ਿਆਦਾ ਹੀ ਵਿਟਾਮਿਨ D3 ਘੱਟ ਹੋਵੇ ਤਾਂ ਹੱਡੀਆਂ ਨਰਮ ਪੈਣ ਲੱਗਦੀਆਂ ਹਨ। ਹੱਡੀਆ ਨਰਮ ਹੋਣ ‘ਤੇ ਕੋਈ ਵਿਅਕਤੀ ਡਿੱਗ ਜਾਵੇ ਤਾਂ ਉਸ ਦੀ ਹੱਡੀ ਆਸਾਨੀ ਨਾਲ ਟੁੱਟ ਸਕਦੀ ਹੈ।
ਇਸ ਦਾ ਇਲਾਜ ਅਤੇ ਰੋਕਥਾਮ ਕਿਵੇਂ ਕਰੀਏ
- ਸੂਰਜ ਦੀ ਰੌਸ਼ਨੀ ਦਾ ਐਕਸਪੋਜਰ
ਸੂਰਜ ਦੀ ਰੌਸ਼ਨੀ ਸਵੇਰ ਤੇ ਦੁਪਹਿਰ ਦੇ ਸਮੇਂ 10 ਤੋਂ 30 ਮਿੰਟ ਲਈ ਲਓ।
- ਵਿਟਾਮਿਨ D3 ਦੀ ਕਮੀ ਦਾ ਇਲਾਜ
ਡਾਕਟਰ ਸ਼ੁਰੂ ਵਿੱਚ Supplements ਦਿੰਦੇ ਹਨ ਜਿੰਨਾਂ ਨੂੰ ਲੈਣ ਨਾਲ ਵੀ ਵਿਟਾਮਿਨ ਵੱਧ ਜਾਂਦਾ ਹੈ। ਪਰ ਉਸ ਨੂੰ ਹਫ਼ਤੇ ਵਿੱਚ ਇਕ ਦਿਨ ਲੈਣਾ ਹੁੰਦਾ ਹੈ।
- ਸੁਪਰ-ਫੂਡ
ਵਿਟਾਮਿਨ D3 ਦੀ ਕਮੀ ਦੌਰਾਨ ਚਰਬੀ ਵਾਲੀ ਮੱਛੀ (ਸਾਲਮਨ, ਮੈਕਰੇਲ, ਸਾਰਡੀਨ, ਟੁਨਾ), ਅੰਡੇ ਦੀ ਜ਼ਰਦੀ, ਪਨੀਰ, ਦੁੱਧ ਅਤੇ ਦਹੀ, ਸੰਤਰੇ ਦਾ ਜੂਸ, ਸੋਇਆ, ਬਦਾਮ, ਓਟਸ ਅਤੇ ਮਸ਼ਰੂਮ ਆਦਿ ਖਾਣੇ ਚਾਹੀਦੇ ਹਨ।
ਵਿਟਾਮਿਨ D3 ਦੀ ਕਮੀ ਆਮ ਹੈ, ਪਰ ਇਹ ਇਲਾਜਯੋਗ ਵੀ ਹੈ। ਧੁੱਪ ਲੈ ਕੇ ਅਤੇ ਵਿਟਾਮਿਨ ਡੀ ਨਾਲ ਭਰਪੂਰ ਭੋਜਨ ਖਾ ਕੇ ਅਤੇ ਲੋੜ ਪੈਣ ‘ਤੇ Supplements ਦੀ ਵਰਤੋਂ ਕਰਕੇ, ਤੁਸੀਂ ਸਿਹਤਮੰਦ ਰਹਿ ਸਕਦੇ ਹੋ। ਆਪਣੀਆਂ ਹੱਡੀਆਂ, ਇਮਿਊਨ ਸਿਸਟਮ ਆਦਿ ਨੂੰ ਮਜ਼ਬੂਤ ਕਰ ਸਕਦੇ ਹੋ।