ਤਰਨਤਾਰਨ ਸ਼ਹਿਰ ‘ਚ ਵਾਪਰਿਆ ਵੱਡਾ ਹਾਦਸਾ, ਹੈਂਡਲੂਮ ਸਟੋਰ ਦੇ ਗੁਦਾਮ ਨੂੰ ਲੱਗੀ ਭਿਆਨਕ ਅੱਗ
ਮੁਹਾਲੀ – ਤਰਨਤਾਰਨ ਸ਼ਹਿਰ ‘ਚ ਵਾਪਰਿਆ ਵੱਡਾ ਹਾਦਸਾ | ਅਚਾਨਕ ਹੀ ਪ੍ਰਸਿੱਧ ਹੈਂਡਲੂਮ ਸਟੋਰ ਦੇ ਗੁਦਾਮ ਨੂੰ ਭਿਆਨਕ ਅੱਗ ਲੱਗੀ | ਜਿਸ ਕਾਰਨ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਫੈਲ ਗਈ ਹੈ | ਇਹ ਅੱਗ ਤਰਨਤਾਰਨ ਸ਼ਹਿਰ ਦੀ ਸੰਘਣੀ ਅਬਾਦੀ ਦੇ ਚੌਕ ਮਾਹੀ ’ਚ ਸਥਿਤ ਹੋਮ ਲਵਰ ਨਾਂ ਦੇ ਪ੍ਰਸਿੱਧ ਹੈਂਡਲੂਮ ਸਟੋਰ ਦੇ ਇੱਕ ਗੁਦਾਮ ਨੂੰ ਸ਼ਨਿੱਚਰਵਾਰ ਦੁਪਹਿਰ ਨੂੰ ਅੱਗ ਲੱਗ ਗਈ। ਜੋ ਕਿ ਇਸ ਅੱਗ ਨੇ ਕੁੱਝ ਮਿੰਟਾ ਵਿੱਚ ਹੀ ਭਿਆਨਕ ਰੂਪ ਧਾਰਨ ਕਰ ਲਿਆ | ਅੱਗ ਲੱਗਣ ਦੀ ਸੂਚਨਾ ਮਿਲਣ ਉਪਰੰਤ ਨਗਰ ਕੌਂਸਲ ਤਰਨਤਾਰਨ ਵੱਲੋਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਬੁਲਾਇਆ ਗਿਆ ਪਰ ਉਹ ਅੱਗ ਬੁਝਾਉਣ ਵਿੱਚ ਨਾਕਾਮ ਰਹੀਆਂ | ਜਿਸਦੇ ਚੱਲਦਿਆਂ ਅੱਗ ਬੇਕਾਬੂ ਹੁੰਦੀ ਹੋਈ ਪੂਰੇ ਗੁਦਾਮ ਦੀਆਂ ਦੋਵਾਂ ਮੰਜਲਾਂ ਨੂੰ ਆਪਣੀ ਲਪੇਟ ਵਿਚ ਲੈ ਗਈ ।
ਦੱਸਿਆ ਜਾ ਰਿਹਾ ਹੈ ਕਿ ਗੁਦਾਮ ਵਿਚ ਲੱਖਾਂ ਰੁਪਏ ਦਾ ਸਮਾਨ ਪਿਆ ਸੀ। ਹਾਲਾਂਕਿ ਆਸ ਪਾਸ ਦੇ ਦੁਕਾਨਦਾਰਾਂ ਵੱਲੋਂ ਕੀਤੀ ਗਈ ਮਦਦ ਨਾਲ ਹੇਠਲੀ ਮੰਜਲ ਅੰਦਰੋਂ ਸਮਾਨ ਕੱਢ ਲਿਆ ਗਿਆ। ਸੁਰੱਖਿਆ ਦੇ ਤੌਰ ’ਤੇ ਆਸ-ਪਾਸ ਦੇ ਦੁਕਾਨਾਦਾਰਾਂ ਵੱਲੋਂ ਆਪਣੀ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਹਨ ।