
ਮੁਹਾਲੀ – ਪਵਿੱਤਰ ਸ਼੍ਰੀ ਅਮਰਨਾਥ ਯਾਤਰਾ 3 ਜੁਲਾਈ 2025 ਤੋਂ ਸ਼ੁਰੂ ਹੋਣ ਜਾ ਰਹੀ ਹੈ। ਆਸਥਾ, ਸ਼ਰਧਾ ਅਤੇ ਉਤਸ਼ਾਹ ਨਾਲ ਭਰਿਆ ਬਾਬਾ ਬਰਫਾਨੀ ਯਾਤਰਾ ਦਾ ਪਹਿਲਾ ਜੱਥਾ 2 ਜੁਲਾਈ ਨੂੰ ਸਵੇਰੇ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ ‘ਹਰ ਹਰ ਮਾਹਦੇਵ’ ਦੇ ਜੈਕਾਰਿਆਂ ਨਾਲ ਰਵਾਨਾ ਹੋਇਆ। ਉਪ ਰਾਜਪਾਲ (ਐਲਜੀ) ਮਨੋਜ ਸਿਨਹਾ ਨੇ ਭਗਵਤੀ ਨਗਰ ਬੇਸ ਕੈਂਪ ਤੋਂ ਜੱਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਪਵਿੱਤਰ ਸ਼੍ਰੀ ਅਮਰਨਾਥ ਯਾਤਰਾ ਲਈ ਲਗਭਗ 3 ਹਜ਼ਾਰ ਤੋਂ ਵੱਧ ਸ਼ਰਧਾਲੂ ਸ਼ਾਮਲ ਹੋਏ ਹਨ। ਜੱਥੇ ਵਿੱਚੋਂ ਜ਼ਿਆਦਾਤਰ ਸ਼ਰਧਾਲੂ ਬਾਲਟਾਲ ਰਸਤੇ ਤੋਂ ਯਾਤਰਾ ਕਰਣਗੇ। ਪਵਿੱਤਰ ਸ਼੍ਰੀ ਅਮਰਨਾਥ ਯਾਤਰਾ ‘ਚ ਸੁਰੱਖਿਆ ਪ੍ਰਬੰਧ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਸਖ਼ਤ ਕੀਤੇ ਗਏ। ਹੁਣ ਤੱਕ 3 ਲੱਖ ਦੇ ਕਰੀਬ ਸ਼ਰਧਾਲੂਆਂ ਨੇ ਔਨਲਾਈਨ ਰਜਿਸਟਰੇਸ਼ਨ ਕਰਵਾਈ ਹੈ। ਪਹਿਲਗਾਮ ਵਿੱਚ ਵਿਰੋਧੀ ਦੇਸ਼ ਵੱਲੋਂ ਕੀਤੇ ਹਮਲੇ ਤੇ ਆਪ੍ਰੇਸ਼ਨ ‘ਸਿੰਦੂਰ‘ ਨੂੰ ਮੱਦੇਨਜ਼ਰ ਰੱਖਦੇ ਹੋਏ, ਇਸ ਵਾਰ ਸ਼੍ਰੀ ਅਮਰਨਾਥ ਯਾਤਰਾ ਲਈ ਬਹੁਤ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ ਮੌਕੇ ‘ਤੇ ਰਜਿਸਟ੍ਰੇਸ਼ਨ ਦੀ ਸਹੂਲਤ ਵੀ ਉਪਲਬਧ ਕਰਵਾਈ ਗਈ ਹੈ। ਸ਼ਰਧਾਲੂ ਪਹਿਲਾਂ ਤੋਂ ਰਜਿਸਟਰ ਨਹੀਂ ਕਰ ਸਕੇ ਤਾਂ ਸ਼ਰਧਾਲੂ ਪਵਿੱਤਰ ਸ਼੍ਰੀ ਅਮਰਨਾਥ ਯਾਤਰਾ ਦੇ ਦਰਸ਼ਨ ਕਰ ਸਕਦੇ ਹਨ। ਸੁਰੱਖਿਆ ਦੇ ਮੱਦੇਨਜ਼ਰ ਇਕੱਲੇ ਸੀਆਰਪੀਐਫ ਦੀਆਂ 221 ਕੰਪਨੀਆਂ ਤੇ ਹੋਰ ਕੇਂਦਰੀ ਬਲਾਂ ਦੀਆਂ 360 ਕੰਪਨੀਆਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ।
ਗੁਫਾ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਆਈਟੀਬੀਪੀ ਨੂੰ ਸੌਂਪੀ ਗਈ ਹੈ। ਪਵਿੱਤਰ ਸ਼੍ਰੀ ਅਮਰਨਾਥ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਕਈ ਪੱਧਰਾਂ ਦੀ ਸੁਰੱਖਿਆ ਜਾਂਚ ਵਿੱਚੋਂ ਗੁਜ਼ਰਨਾ ਪਵੇਗਾ। ਜੰਮੂ ਤੋਂ ਬਾਲਟਾਲ ਅਤੇ ਪਹਿਲਗਾਮ ਰੂਟ ਤੱਕ ਹਰ ਇੱਕ ਮੋੜ ‘ਤੇ ਸੀਆਰਪੀਐਫ ਅਤੇ ਸਥਾਨਕ ਪੁਲਿਸ ਦੇ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਸ਼ਰਧਾਲੂ ਦਾ ਜੱਥਾ “ਹਰ-ਹਰ ਮਹਾਦੇਵ” ਅਤੇ “ਬਮ-ਬਮ ਭੋਲੇ” ਦੇ ਨਾਅਰਿਆਂ ਨਾਲ ਆਪਣੀ ਯਾਤਰਾ ਕਰ ਰਹੇ ਹਨ।