- Home
- Uncategorized @hi
- Air India Plane Crash : ਲੋੜਵੰਦ ਅਤੇ ਪੀੜਤ ਪਰਿਵਾਰਕ ਮੈਬਰਾਂ ਨੂੰ UAE ਤੋਂ 6 ਕਰੋੜ ਰੁਪਏ ਦੀ ਮਿਲੀ ਸਹਾਇਤਾ
ਮੁਹਾਲੀ – ਏਅਰ ਇੰਡੀਆ ਫਲਾਈਟ ਭਿਆਨਕ ਹਾਦਸੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਸ ਹਾਦਸੇ ਦੌਰਾਨ ਨਾਲ ਇਮਾਰਤ ‘ਤੇ ਹਵਾਈ ਜਹਾਜ਼ ਦੇ ਡਿੱਗਣ ਕਾਰਨ ਯਾਤਰੀਆਂ ਦੇ ਨਾਲ ਕੁਝ ਮੈਡੀਕਲ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ। ਇਸ ਨੂੰ ਭਾਰਤ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਤੇ ਭਿਆਨਕ ਹਾਦਸੇ ਵਜੋਂ ਮੰਨਿਆ ਜਾ ਰਿਹਾ ਹੈ। ਇਸ ਭਿਆਨਕ ਦੁਖਦ ਘਟਨਾ ਤੋਂ ਪ੍ਰਭਾਵਿਤ ਪਰਿਵਾਰਾਂ ਅਤੇ ਜ਼ਖਮੀਆਂ ਨੂੰ ਵਿੱਤੀ ਸਹਾਇਤਾ ਮਿਲੀ ਹੈ। ਦੱਸ ਦੇਈਏ ਕਿ ਯੂਏਈ-ਅਧਾਰਤ ਸਿਹਤ ਸੰਭਾਲ ਉੱਦਮੀ ਤੇ ਪਰਉਪਕਾਰੀ ਡਾ: ਸ਼ਮਸ਼ੀਰ ਵਯਾਲਿਲ ਦੁਆਰਾ ਕੁੱਲ 6 ਕਰੋੜ ਰੁਪਏ ਦੀ ਰਾਹਤ ਪ੍ਰਦਾਨ ਕੀਤੀ ਗਈ ਸੀ।
ਅਬੂ ਧਾਬੀ ਤੋਂ ਵੀਪੀਐਸ ਹੈਲਥਕੇਅਰ ਦੇ ਪ੍ਰਤੀਨਿਧੀ ਸਹਾਇਤਾ ਰਾਸ਼ੀ ਲੈ ਕੇ ਅਹਿਮਦਾਬਾਦ ਪਹੁੰਚੇ ਹਨ। ਇਸ ਰਾਸ਼ੀ ਨੂੰ ਬੀਜੇ ਮੈਡੀਕਲ ਕਾਲਜ ਦੇ ਡੀਨ ਡਾ: ਮੀਨਾਕਸ਼ੀ ਪਾਰਿਖ ਦੇ ਦਫ਼ਤਰ ਵਿੱਚ ਇੱਕ ਨਿੱਜੀ ਸਮਾਰੋਹ ਵਿੱਚ ਪ੍ਰਭਾਵਿਤ ਪਰਿਵਾਰਾਂ ਨੂੰ ਸੌਂਪ ਦਿੱਤਾ ਗਿਆ ਹੈ। ਪੂਰਾ ਸਮਾਗਮ ਇੱਕ ਸਨਮਾਨਜਨਕ ਅਤੇ ਸਾਦੇ ਮਾਹੌਲ ਵਿੱਚ ਆਯੋਜਿਤ ਕੀਤਾ ਹੋਇਆ ਸੀ। ਇਸ ਸਮਾਗਮ ਵਿੱਚ ਵਿਦਿਆਰਥੀ ਭਾਈਚਾਰੇ ਦੀਆਂ ਭਾਵਨਾਵਾਂ ਸਾਫ਼ ਤੋਰ ‘ਤੇ ਸਪੱਸ਼ਟ ਹੋ ਰਹੀਆਂ ਹਨ। ਜੋ ਰਾਸ਼ੀ ਪ੍ਰਾਪਤ ਹੋਈ ਹੈ ਉਸ ਦਾ ਪਹਿਲਾ ਹਿੱਲਾ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪਿਆ ਹੈ। ਪੀੜਿਤ ਪਰਿਵਾਰਾਂ ਨੂੰ ਇੱਕ ਕਰੋੜ ਦੀ ਰਾਸ਼ੀ ਸੌਂਪੀ ਗਈ ਹੈ। ਇਨ੍ਹਾਂ ਚਾਰ ਵਿਦਿਆਰਥੀਆਂ ਤੋਂ ਇਲਾਵਾ, ਛੇ ਹੋਰ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਵੀ ਸਹਾਇਤਾ ਦਿੱਤੀ ਗਈ। ਉਹਨਾਂ ਨੂੰ 25 ਲੱਖ ਦੀ ਸਹਾਇਤਾ ਦਿੱਤੀ ਗਈ ਹੈ।
ਪੀੜਿਤਾਂ ਦੇ ਪਰਿਵਾਰਕ ਮੈਂਬਰਾਂ ਨੇ ਜੋ ਗੁਆਇਆ ਉਹ, ਉਹਨਾਂ ਨੂੰ ਵਾਪਸ ਤਾਂ ਨਹੀਂ ਦਿੱਤਾ ਜਾ ਸਕਦਾ ਪਰ ਆਰਥਿਕ ਤੌਰ ‘ਤੇ ਉਹਨਾਂ ਦੀ ਸਹਾਇਤਾ ਕੀਤੀ ਸਕਦੀ ਹੈ। ਇਹ ਉਹਨਾਂ ਦੇ ਪਰਿਵਾਰ ਦੇ ਲਈ ਬਹੁਤ ਹੀ ਔਖਾ ਸਮਾਂ ਹੈ। ਜਿੱਥੇ ਉਹਨਾਂ ਦੇ ਬੱਚੇ ਆਪਣੀ ਸਿੱਖਿਆ ਪ੍ਰਾਪਤੀ ਲਈ ਡਾਕਟਰ ਬਣਨ ਲਈ, ਵੱਡੇ ਸੁਪਨਿਆਂ ਨੂੰ ਪੂਰਾ ਕਰਨ ਲਈ ਦੂਰ ਤੋਂ ਪੜਾਈ ਕਰਨ ਆਏ, ਉਹਨਾਂ ਦਾ ਜੀਵਨ ਇਸ ਤਰ੍ਹਾ ਖ਼ਤਮ ਹੋ ਜਾਣਾ, ਇਹ ਨਾ ਯਕੀਨ ਕਰਨ ਵਾਲੀ ਘਟਨਾ ਹੈ।