ਮੁਹਾਲੀ- ਲੁਧਿਆਣਾ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣਾਂ ਤੋਂ ਪਹਿਲਾ ਆਮ ਆਦਮੀ ਪਾਰਟੀ (ਆਪ) ਨੂੰ ਅੱਜ ਮਜ਼ਬੂਤੀ ਮਿਲੀ ਹੈ, ਜਦੋਂ ਕਿ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ। ਅੱਜ ਲੁਧਿਆਣਾ ‘ਚ ਅਕਾਲੀ ਦਲ ਦੇ ਨੌਜਵਾਨ ਯੂਥ ਆਗੂ ਐਡ.ਦਪਿੰਦਰਜੀਤ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ (ਆਪ) ਵਿਚ ਸ਼ਾਮਲ ਹੋਏ ਹਨ । ਇਹ ਸ਼ਮੂਲੀਅਤ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਦੀ ਮੌਜੂਦਗੀ ਵਿੱਚ ਹੋਈ, ਜਿਨ੍ਹਾਂ ਨੇ ਨਵੇਂ ਆਏ ਆਗੂਆਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ‘ਤੇ ਪਾਰਟੀ ਨੇ ਲੁਧਿਆਣਾ ਵਿੱਚ ਆਪਣੇ ਹਲਕਿਆਂ ਨੂੰ ਹੋਰ ਮਜ਼ਬੂਤ ਬਣਾਉਣ ਦੀ ਯੋਜਨਾ ‘ਤੇ ਵੀ ਚਰਚਾ ਕੀਤੀ।
ਲੁਧਿਆਣਾ ਤੋਂ ਅਕਾਲੀ ਦਲ ਨੂੰ ਵੱਡਾ ਝਟਕਾ: ਯੂਥ ਆਗੂ ਸਾਥੀਆਂ ਸਮੇਤ ‘ਆਪ’ ਪਾਰਟੀ ‘ਚ ਸ਼ਾਮਲ
- Comments
- Facebook Comments
- Disqus Comments









