BREAKING

4 days ago
Uncategorized @hi

ਯੂਕਰੇਨ ਨੇ ਰੂਸ ‘ਤੇ ਕੀਤਾ ਵੱਡਾ ਹਮਲਾ, F-16 ਨੂੰ ਤਬਾਹ ਕਰਨ ਦਾ ਲਿਆ ਬਦਲਾ

ਮੁਹਾਲੀ –  ਰੂਸ ਅਤੇ ਯੂਕਰੇਨ ਵਿਚਕਾਰ ਜੰਗ ਬਹੁਤ ਲੰਮੇ ਸਮੇਂ ਤੋਂ ਚੱਲ ਰਹੀ ਹੈ। ਰੂਸ ਤੇ ਯੂਕਰੇਨ ਇੱਕ ਦੂਜੇ ਤੇ ਲਗਾਤਾਰ ਹਮਲਾ ਕਰ ਰਹੇ ਹਨ। ਰੂਸ ਨੇ ਯੂਕਰੇਨ ਤੇ 28 ਤੇ 29 ਜੂਨ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਹਵਾਈ ਹਮਲਾ ਕੀਤਾ। ਰੂਸ ਨੇ ਇਸ ਹਮਲੇ ਵਿੱਚ ਡਰੋਨਮਿਜ਼ਾਈਲਾਂ ਤੇ ਬੰਬਾਰਾਂ ਦੀ ਵਰਤੋਂ ਕੀਤੀ ਹੈ। ਰੂਸ ਨੇ ਯੂਕਰੇਨ ਦੇ F-16 ਲੜਾਕੂ ਜਹਾਜ਼ ਤਬਾਹ ਕਰ ਦਿੱਤਾ। ਯੂਕਰੇਨ ਨੇ ਜਵਾਬੀ ਕਾਰਵਾਈ ਡਰੋਨ ਹਮਲਿਆਂ ਦੌਰਾਨ ਕ੍ਰੀਮੀਆ ਵਿੱਚ ਕਿਰੋਵਸਕੇ ਫੌਜੀ ਏਅਰਬੇਸ ਤੇ ਨਾਲ ਹੀ ਤਿੰਨ ਉੱਨਤ ਰੂਸੀ ਹੈਲੀਕਾਪਟਰਾਂ ਨੂੰ ਤਬਾਹ ਕਰ ਦਿੱਤਾ ਹੈ।

ਯੂਕਰੇਨ ਦੀ ਸੁਰੱਖਿਆ ਸੇਵਾ ਦੇ ਸਪੱਸ਼ਟ ਕੀਤਾ ਹੈ ਕਿ ਇਹ ਜਵਾਬੀ ਹਮਲਾ ਰਾਤ ਭਰ ਜਾਰੀ ਰਿਹਾ। ਯੂਕਰੇਨ ਨੇ Mi-8, Mi-26 ਅਤੇ Mi-28 ਵਰਗੇ ਖਤਰਨਾਕ ਰੂਸੀ ਹਮਲਾਵਰ ਹੈਲੀਕਾਪਟਰਾਂ ਦੇ ਨਾਲ ਇੱਕ Pantsir-S1 ਹਵਾਈ ਰੱਖਿਆ ਪ੍ਰਣਾਲੀ ਨੂੰ ਵੀ ਤਬਾਹ ਕਰ ਦਿੱਤਾ। ਰੂਸੀ ਡਰੋਨ ਸਟੋਰੇਜਹਥਿਆਰਾਂ ਦੇ ਅੱਡੇ ਅਤੇ ਹਵਾਈ ਰੱਖਿਆ ਠਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ।

ਰੂਸ ਨੇ ਯੂਕਰੇਨ ਦੇ F-16 ਲੜਾਕੂ ਜਹਾਜ਼ ਨੂੰ ਤਬਾਹ ਕਰ ਦਿੱਤਾ ਸੀ। ਯੂਕਰੇਨ ਦੇ ਪਾਇਲਟ ਦੀ ਮੌਤ ਹੋ ਗਈ ਹੈ। ਇਸ ਖਬਰ ਦੀ ਪੁਸ਼ਟੀ ਯੂਕਰੇਨ ਦੀ ਫੌਜ ਨੇ 29 ਜੂਨ ਨੂੰ ਕੀਤੀ ਸੀ। ਰੂਸ ਨੇ 28 ਜੂਨ ਨੂੰ ਪੱਛਮੀਦੱਖਣੀ ਅਤੇ ਮੱਧ ਯੂਕਰੇਨ ਤੇ ਰਾਤੋ-ਰਾਤ ਹਵਾਈ ਹਮਲੇ ਕੀਤੇ। ਇਹਨਾਂ ਹਮਲਿਆਂ ਕਾਰਨ ਘਰਾਂ ਅਤੇ ਬੁਨਿਆਦੀ ਢਾਂਚਿਆਂ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਤੇ ਲਗਭਗ 6 ਲੋਕ ਜ਼ਖਮੀ ਹੋ ਗਏ ਸਨ। ਰੂਸ-ਯੂਕਰੇਨ ਜੰਗ ਦੌਰਾਨ ਇਹ ਤੀਜੀ ਵਾਰ F-16 ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਸਮੇਂ ਦੌਰਾਨ ਮਾਸਕੋ ਨੇ 477 ਡਰੋਨ ਤੇ ਵੱਖ-ਵੱਖ ਕਿਸਮਾਂ ਦੀਆਂ 60 ਮਿਜ਼ਾਈਲਾਂ ਦਾਗੀਆਂ। ਯੂਕਰੇਨੀ ਹਵਾਈ ਰੱਖਿਆ ਨੇ ਹਮਲੇ ਦੌਰਾਨ 211 ਡਰੋਨ ਅਤੇ 38 ਮਿਜ਼ਾਈਲਾਂ ਨੂੰ ਤਬਾਹ ਕਰ ਦਿੱਤੇ ਸਨ।

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds