ਟੈਸਟ ਮੈਚ ਵਿਚਕਾਰ ਦੁਖਦ ਖਬਰ ਆਈ ਸਾਹਮਣੇ, ਇੰਗਲੈਂਡ ਦੇ ਸਾਬਕਾ ਗੇਂਦਬਾਜ਼ ਦਾ ਹੋਇਆ ਦੇਹਾਂਤ

ਮੁਹਾਲੀ – ਜਿੱਥੇ ਇਕ ਪਾਸੇ ਟੈਸਟ ਮੈਚ ਸੀਰੀਜ਼ ਚੱਲ ਰਹੀ ਹੈ, ਤਾਂ ਦੂਜੇ ਪਾਸੇ ਇਕ ਦੁਖਦ ਖਬਰ ਸਾਹਮਣੇ ਆ ਰਹੀ ਹੈ। ਇੰਗਲੈਂਡ ਦੇ ਸਾਬਕਾ ਗੇਂਦਬਾਜ਼ ਡੇਵਿਡ ਲਾਰੈਂਸ ਦਾ ਦੇਹਾਂਤ ਹੋ ਗਿਆ ਹੈ। 61 ਸਾਲ ਦੀ ਉਮਰ ਵਿੱਚ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ। ਡੇਵਿਡ ਲਾਰੈਂਸ ਨੇ 1988 ਵਿੱਚ ਡੈਬਿਊ ਕੀਤਾ ਸੀ। ਉਹਨਾਂ ਨੇ 1988 ਤੋਂ ਲੈ ਕੇ 1992 ਤੱਕ ਪੰਜ ਟੈਸਟ ਮੈਚ ਖੇਡੇ।
 


ਡੇਵਿਡ ਲਾਰੈਂਸ ਦਾ 1992 ਵਿੱਚ ਅੰਤਰਰਾਸ਼ਟਰੀ ਕਰੀਅਰ ਵੈਲਿੰਗਟਨਨਿਊਜ਼ੀਲੈਂਡ ਵਿੱਚ ਸ਼ੁਰੂ ਹੋਇਆ। ਉਹਨਾਂ ਨੂੰ 2023 ਵਿੱਚ ਇਕ ਭਿਆਨਕ ਬਿਮਾਰੀ ਮੋਟਰ ਨਿਊਰੋਨ ਨੇ ਘੇਰ ਲਿਆ। ਇਸ ਬਿਮਾਰੀ ਨਾਲ ਮਾਸਪੇਸ਼ੀਆਂ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ। ਜੋ ਕੁਝ ਮਹੀਨਿਆਂ ਜਾਂ ਸਾਲਾਂ ਵਿੱਚ ਹੋਰ ਵਿਗੜਣੀਆਂ ਸ਼ੁਰੂ ਹੋ ਜਾਂਦੀਆਂ ਹੈ।
 


ਡੇਵਿਡ ਲਾਰੈਂਸ ਦੇ ਪਰਿਵਾਰ ਨੇ ਕਿਹਾ ਕਿ ਬਹੁਤ ਦੁੱਖ ਮਹਿਸੂਸ ਹੋ ਰਿਹਾ ਹੈ ਇਹ ਖਬਰ ਸਾਂਝੀ ਕਰਦੇ ਹੋਏ ਕਿ ਡੇਵਿਡ ਲਾਰੈਂਸ ਦਾ ਦੇਹਾਂਤ ਹੋ ਗਿਆ ਹੈ। ਉਹ ਮੋਟਰ ਨਿਊਰੋਨ ਬਿਮਾਰੀ ਨਾਲ ਬਹਾਦਰੀ ਨਾਲ ਲੜਿਆ। ਸਿਡ‘ ਕ੍ਰਿਕਟ ਦੇ ਮੈਦਾਨ ਵਿੱਚ ਅਤੇ ਬਾਹਰ ਇੱਕ ਪ੍ਰੇਰਨਾਦਾਇਕ ਸ਼ਖਸੀਅਤ ਸੀ।   
 


ਡੇਵਿਡ ਲਾਰੈਂਸ ਨੇ 17 ਸਾਲ ਦੀ ਉਮਰ ਵਿੱਚ ਗਲੋਸਟਰਸ਼ਾਇਰ ਲਈ ਆਪਣਾ ਪਹਿਲਾ ਮੈਚ ਖੇਡਿਆ। ਉਹਨਾਂ ਨੇ ਗਲੋਸਟਰਸ਼ਾਇਰ ਲਈ 170 ਪਹਿਲੇ ਮੈਚ ਖੇਡੇ ਸਨ। ਸ਼ੁਰੂਆਤੀ ਕਰੀਅਰ ਵਿੱਚ ਹੀ ਉਹ ਆਪਣੀ ਨਿਡਰ ਤੇਜ਼ ਗੇਂਦਬਾਜ਼ੀ ਲਈ ਕਲੱਬ ਆਈਕਨ ਬਣ ਗਏ।
Exit mobile version