ਲੁਧਿਆਣਾ- ਲੁਧਿਆਣਾ ਪੱਛਮੀ ਵਿਧਾਨ ਸਭਾ ਜਿਮਨੀ ਚੋਣਾਂ ਤੋਂ ਪਹਿਲਾ ਆਮ ਆਦਮੀ ਪਾਰਟੀ (ਆਪ) ਨੂੰ ਅੱਜ ਮਜ਼ਬੂਤੀ ਮਿਲੀ ਹੈ, ਜਦੋਂ ਕਿ ਕਾਂਗਰਸ ਅਤੇ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਸ਼ੁੱਕਰਵਾਰ ਨੂੰ, ਲੁਧਿਆਣਾ ਜ਼ਿਲ੍ਹਾ ਕਾਂਗਰਸ ਦੇ ਮੀਤ ਪ੍ਰਧਾਨ ਵੀਰ ਕਰਮਵੀਰ ਸ਼ੈਲੀ ਅਤੇ ਭਾਜਪਾ ਬੁਲਾਰੇ ਅਮਿਤ ਕੁਮਾਰ ਆਪਣੇ ਸਮਰਥਕਾਂ ਸਮੇਤ ‘ਆਪ’ ਵਿੱਚ ਸ਼ਾਮਲ ਹੋ ਗਏ।
ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਕੁਲਵੰਤ ਸਿੱਧੂ ਅਤੇ ਰਜਿੰਦਰ ਪਾਲ ਕੌਰ ਛੀਨਾ ਨੇ ਪਾਰਟੀ ਆਗੂਆਂ ਦੀ ਮੌਜੂਦਗੀ ਵਿੱਚ ਉਨ੍ਹਾਂ ਨੂੰ ਰਸਮੀ ਤੌਰ ‘ਤੇ ਪਾਰਟੀ ਵਿੱਚ ਸ਼ਾਮਲ ਕੀਤਾ ਅਤੇ ਉਨ੍ਹਾਂ ਦਾ ਸਵਾਗਤ ਕੀਤਾ। ਕਾਂਗਰਸ ਆਗੂ ਵੀਰ ਕਰਮਵੀਰ ਸ਼ੈਲੀ ਦੇ ਨਾਲ, ਉਨ੍ਹਾਂ ਦੇ ਸਾਥੀ ਰਿੰਕੂ (ਵਾਰਡ ਨੰ. 65), ਪ੍ਰਦੀਪ, ਗੋਪਾਲ ਨਗਰ (ਵਾਰਡ ਨੰ. 63), ਰਾਜੂ, ਗੋਪਾਲ ਨਗਰ (ਵਾਰਡ ਨੰ. 63), ਰੋਨੀ ਗੋਗਲਾ (ਵਾਰਡ ਨੰ. 65), ਦੀਪਕ (ਵਾਰਡ ਨੰ. 65), ਸੰਨੀ, ਗੋਪਾਲ ਨਗਰ (ਵਾਰਡ ਨੰ. 63), ਸ਼ਿਵਾ ਸੂਦ (ਵਾਰਡ ਨੰ. 63) ਅਤੇ ਸੰਜੇ ਕੁਮਾਰ (ਵਾਰਡ ਨੰ. 63) ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ।