
ਮੋਹਾਲੀ : ਉੱਤਰਾਖੰਡ ਵਿੱਚ ਚਾਰਧਾਮ ਯਾਤਰਾ ਦੇ ਦਰਬਾਰ ਖੁੱਲ੍ਹ ਗਏ ਹਨ। ਜਿਸ ਕਾਰਨ ਯਾਤਰੀ ਚਾਰਧਾਮ ਯਾਤਰਾ ਕਰਨ ਸ਼੍ਰੀ ਕੇਦਾਰਨਾਥ ਧਾਮ ਜਾ ਰਹੇ ਹਨ। ਪਰ ਉੱਤਰਾਖੰਡ ਤੋਂ ਦੁਖਦ ਭਰੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਐਤਵਾਰ 15 ਜੂਨ ਨੂੰ ਹੈਲੀਕਾਪਟਰ ਕਰੈਸ਼ ਹੋਣ ਨਾਲ ਦੁਰਘਟਨਾ ਵਾਪਰ ਗਈ। ਇਸ ਭਿਆਨਕ ਹਾਦਸੇ ‘ਚ 7 ਲੋਕਾਂ ਦੀ ਮੌਤ ਹੋ ਗਈ ਹੈ। ਦਰਅਸਲ, ਸ਼੍ਰੀ ਕੇਦਾਰਨਾਥ ਧਾਮ ਤੋਂ ਗੁਪਤਕਾਸ਼ੀ ਆ ਰਿਹਾ ਹੈਲੀਕਾਪਟਰ ਗੌਰੀਕੁੰਡ ਖੇਤਰ ਵਿੱਚ ਸਵੇਰੇ 5:30 ਵਜੇ ਮੌਸਮ ਖਰਾਬ ਹੋਣ ਕਾਰਨ ਹਾਦਸਾਗ੍ਰਸਤ ਹੋ ਗਿਆ। ਘਟਨਾ ਵਾਲੀ ਥਾਂ ‘ਤੇ ਮੌਕੇ ਉੱਤੇ NDRF ਅਤੇ SDRF ਦੀਆਂ ਟੀਮਾਂ ਪਹੁੰਚ ਗਈਆਂ ਹਨ।
ਸ਼੍ਰੀ ਕੇਦਾਰਨਾਥ ਧਾਮ ਤੋਂ ਗੁਪਤਕਾਸ਼ੀ ਆ ਰਹੇ ਹੈਲੀਕਾਪਟਰ ਦੇ ਨੋਡਲ ਅਧਿਕਾਰੀ ਰਾਹੁਲ ਚੌਬੇ ਅਤੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਨੰਦਨ ਸਿੰਘ ਰਾਜਵਾਰ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ। ਜਿਸ ਪਰਿਵਾਰ ਦੀ ਇਸ ਦੁਰਘਟਨਾ ‘ਚ ਮੌਤ ਹੋ ਗਈ, ਉਹ ਮਹਾਰਾਸ਼ਟਰ ਦਾ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ 2 ਲੋਕ ਸਥਾਨਕ ਸਨ।
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਦੁੱਖ ਦਾ ਕੀਤਾ ਪ੍ਰਗਟਾਵਾ

ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਹੈਲੀਕਾਪਟਰ ਹਾਦਸੇ ‘ਤੇ ਦੁੱਖ ਪ੍ਰਗਟ ਕਰਦੇ ਹੋਏ ਉਨ੍ਹਾਂ ਨੇ ਟਵੀਟਰ ‘ਤੇ ਇਕ ਪੋਸਟ ਸਾਂਝੀ ਕੀਤੀ ਕਿ ‘ਰੁਦਰਪ੍ਰਯਾਗ ਜ਼ਿਲ੍ਹੇ ਵਿੱਚ ਹੈਲੀਕਾਪਟਰ ਹਾਦਸੇ ਬਾਰੇ ਬਹੁਤ ਹੀ ਦੁਖਦਾਈ ਖ਼ਬਰ ਮਿਲੀ ਹੈ। ਐਸਡੀਆਰਐਫ, ਸਥਾਨਕ ਪ੍ਰਸ਼ਾਸਨ ਅਤੇ ਹੋਰ ਬਚਾਅ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਮੈਂ ਬਾਬਾ ਕੇਦਾਰ ਨੂੰ ਸਾਰੇ ਯਾਤਰੀਆਂ ਦੀ ਸੁਰੱਖਿਆ ਲਈ ਪ੍ਰਾਰ