
ਮੁਹਾਲੀ – ਭਾਰਤ ਅਤੇ ਇੰਗਲੈਂਡ ਵਿਚਕਾਰ ਪਹਿਲੇ ਟੈਸਟ ਦਾ ਪਹਿਲਾ ਦਿਨ ਭਾਰਤ ਦਾ ਬਹੁਤ ਹੀ ਸ਼ਾਨਦਾਰ ਰਿਹਾ। ਭਾਰਤ ਦੀ ਟੀਮ ਨੇ 3 ਵਿਕਟਾਂ ਗੁਆ ਕੇ 359 ਸਕੋਰ ਬਣਾ ਲਏ ਹਨ। ਕਪਤਾਨ ਸ਼ੁਭਮਨ ਗਿੱਲ 175 ਗੇਂਦਾਂ ‘ਤੇ 16 ਚੌਕੇ ਤੇ ਛੱਕੇ ਨਾਲ 127 ਸਕੋਰ ਬਣਾਏ। ਇਸ ਦੇ ਨਾਲ ਹੀ ਉਪ-ਕਪਤਾਨ ਰਿਸ਼ਭ ਪੰਤ ਨੇ 102 ਗੇਂਦਾਂ ‘ਤੇ 6 ਚੌਕੇ ਤੇ ਦੋ ਛੱਕੇ ਨਾਲ 65 ਸਕੋਰ ਬਣਾਏ। ਭਾਰਤ ਨੇ ਪਹਿਲੀ ਪਾਰੀ ਵਿੱਚ ਸਟੰਪ ਤੱਕ ਤਿੰਨ ਵਿਕਟਾਂ ‘ਤੇ 359 ਸਕੋਰ ਬਣਾਏ। ਪਹਿਲੇ ਟੈਸਟ ਮੈਚ ਦਾ ਭਾਰਤ ਲਈ ਇੱਕ ਸ਼ਾਨਦਾਰ ਦਿਨ ਰਿਹਾ। ਭਾਰਤ ਨੇ ਟੈਸਟ ਮੈਚ ਦੇ ਪਹਿਲੇ ਦਿਨ ਵੱਡਾ ਸਕੋਰ ਬਣਾਇਆ।

ਇਸ ਮੈਚ ਵਿੱਚ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਬੱਲੇਬਾਜ਼ੀ ਕਰ ਕੇ ਮੈਚ ਦੀ ਸ਼ੁਰੂਆਤ ਕੀਤੀ। ਯਸ਼ਸਵੀ ਜੈਸਵਾਲ ਅਤੇ ਰਾਹੁਲ ਵਿਚਕਾਰ ਇੱਕ ਚੰਗੀ ਸਾਂਝੇਦਾਰੀ ਬਣੀ। 92 ਦੇ ਸਕੋਰ ‘ਤੇ ਦੋ ਝਟਕਿਆਂ ਤੋਂ ਬਾਅਦ, ਯਸ਼ਸਵੀ ਨੇ ਗਿੱਲ ਨਾਲ ਪਾਰੀ ਨੂੰ ਅੱਗੇ ਵਧਾਇਆ। ਯਸ਼ਸਵੀ ਤੇ ਗਿੱਲ ਵਿਚਕਾਰ ਤੀਜੀ ਵਿਕਟ ਲਈ 129 ਸਕੋਰ ਦੀ ਸਾਂਝੇਦਾਰੀ ਹੋਈ।

ਰੋਹਿਤ ਸ਼ਰਮਾ ਦੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਸ਼ੁਭਮਨ ਗਿੱਲ ਨੂੰ ਕਪਤਾਨ ਨਿਯੁਕਤ ਕੀਤਾ ਗਿਆ। ਸ਼ੁਭਮਨ ਨੇ ਕਪਤਾਨ ਵਜੋਂ ਆਪਣੇ ਪਹਿਲੇ ਹੀ ਟੈਸਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਪਤਾਨ ਸ਼ੁਭਮਨ ਗਿੱਲ ਵਜੋਂ ਪਹਿਲੇ ਮੈਚ ਵਿੱਚ ਸੈਂਕੜਾ ਲਗਾਉਣ ਵਾਲੇ ਪੰਜਵੇਂ ਭਾਰਤੀ ਬਣ ਗਏ।

ਮੈਚ ਸ਼ੁਰੂ ਹੋਣ ਤੋਂ ਪਹਿਲਾ ਟੀਮ ਨੇ 12 ਜੂਨ ਨੂੰ ਅਹਿਮਦਾਬਾਦ ਵਿੱਚ ਹੋਏ ਜਹਾਜ਼ ਹਾਦਸੇ ਵਿੱਚ ਜਾਨਾਂ ਗੁਆਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਵੀਂ ਦਿੱਤੀ ਗਈ। ਭਾਰਤ-ਇੰਗਲੈਂਡ ਟੀਮ ਦੇ ਖਿਡਾਰੀਆਂ, ਸਹਾਇਕ ਸਟਾਫ਼ ਅਤੇ ਦਰਸ਼ਕਾਂ ਨੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਦੋ ਮਿੰਟ ਦਾ ਮੌਨ ਰੱਖਿਆ। ਸਾਰੇ ਖਿਡਾਰੀਆਂ ਵੱਲੋਂ ਕਾਲੀਆਂ ਪੱਟੀਆਂ ਬੰਨੀਆਂ ਗਈਆਂ, ਇਸ ਦੌਰਾਨ ਹੀ ਸਾਰੇ ਖਿਡਾਰੀ ਖੇਡ ਦੇ ਮੈਦਾਨ ‘ਤੇ ਉਤਰੇ।