
ਮੁਹਾਲੀ – ਸਾਬਕਾ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਸਿਧਾਰਥ ਚਾਟੋਪਾਧਿਆ ਨੇ ਬੀਤੀ ਕੱਲ੍ਹ ਬਿਕਰਮ ਮਜੀਠੀਆ ਦੇ ਡਰੱਗ ਕਾਰੋਬਾਰ ਅਤੇ ਡਰੱਗ ਮਨੀ ਬਾਰੇ ਵਿਜੀਲੈਂਸ ਨੂੰ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਅੱਜ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਵੀ ਵਿਜੀਲੈਂਸ ਟੀਮ ਨੂੰ ਮਿਲਣਗੇ ਅਤੇ ਜਾਣਕਾਰੀ ਦੇਣਗੇ। ਅੱਜ 12:30 ਵਜੇ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਮੋਹਾਲੀ ਵਿਜੀਲੈਂਸ ਦਫ਼ਤਰ ਪਹੁੰਚਣਗੇ।
ਸਾਬਕਾ ਡੀਜੀਪੀ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਮਜੀਠੀਆ ਦੀ ਸ਼ੱਕੀ ਜਾਇਦਾਦ ਦੇ ਕਾਗਜ਼ ਗਾਇਬ ਕਰ ਦਿੱਤੇ ਗਏ ਸਨ, ਮਜੀਠੀਆ ਉਸ ਸਮੇਂ ਮਾਲ ਮੰਤਰੀ ਸਨ ਅਤੇ ਸ਼ੱਕੀ ਜਾਇਦਾਦ ਕਾਗਜ਼ਾਂ ਦੇ ਗਾਇਬ ਹੋਣ ਵਿੱਚ ਉਨ੍ਹਾਂ ਦਾ ਹੱਥ ਸੀ। ਉਨ੍ਹਾਂ ਕਿਹਾ ਕਿ ਮਜੀਠੀਆ ਨੇ ਡਰੱਗ ਮਨੀ ਵਿਦੇਸ਼ ਭੇਜੀ ਅਤੇ ਉੱਥੋਂ ਸਾਈਪ੍ਰਸ ਅਤੇ ਹੋਰ ਵਿਦੇਸ਼ੀ ਕੰਪਨੀਆਂ ਰਾਹੀਂ ਇਸ ਡਰੱਗ ਮਨੀ ਨੂੰ ਆਪਣੇ ਕਾਰੋਬਾਰ ਵਿੱਚ ਭੇਜਿਆ ਹੈ।ਨਸ਼ੀਲੇ ਪਦਾਰਥਾਂ ਦੇ ਪੈਸੇ ਨੂੰ ਚੈਨਲਾਈਜ਼ ਕੀਤਾ ਗਿਆ ਅਤੇ ਮਜੀਠੀਆ ਦੇ ਸਰਾਇਆ ਗਰੁੱਪ ਆਫ਼ ਕੰਪਨੀਆਂ ਵਿੱਚ ਨਿਵੇਸ਼ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਅੰਤਰਰਾਸ਼ਟਰੀ ਡਰੱਗ ਤਸਕਰਾਂ ਸੱਤਾ ਅਤੇ ਪਿੰਦੀ ਨੇ ਅੰਤਰਰਾਸ਼ਟਰੀ ਡਰੱਗ ਤਸਕਰੀ ਰੈਕੇਟ ਦੇ ਪੈਸਿਆ ਨੂੰ ਵਿਆਹ ਅਤੇ ਚੋਣਾਂ ਵਿੱਚ ਮਨੀ ਲਾਂਡਰਿੰਗ ਦੁਆਰਾ ਨਿਵੇਸ਼ ਕੀਤਾ ਹੈ। ਹੁਣ ਵਿਜੀਲੈਂਸ ਬਿਊਰੋ ਸਾਬਕਾ ਡੀਜੀਪੀ ਸਿਧਾਰਥ ਚਾਟੋਪਾਧਿਆ ਦੁਆਰਾ ਦਿੱਤੀ ਗਈ ਜਾਣਕਾਰੀ ‘ਤੇ ਮਜੀਠੀਆ ਤੋਂ ਪੁੱਛਗਿੱਛ ਕਰੇਗੀ। ਦੱਸ ਦੇਈਏ ਕਿ ਬਿਕਰਮ ਸਿੰਘ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਪੁਲਿਸ ਹਿਰਾਸਤ ਵਿਚ ਹਨ ਅਤੇ