
ਮੁਹਾਲੀ – ਚੀਨ ਦੇ ਕਿੰਗਦਾਓ ‘ਚ ਸ਼ੰਘਾਈ ਸਹਿਯੋਗ ਸੰਗਠਨ (SCO) ‘ਚ ਸ਼ਾਮਲ ਹੋਣ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਮੀਟਿੰਗ ਲਈ ਪਹੁੰਚੇ ਹਨ। ਸ਼ੰਘਾਈ ਸਹਿਯੋਗ ਸੰਗਠਨ ਵਿੱਚ ਚੀਨ, ਰੂਸ, ਪਾਕਿਸਤਾਨ ਅਤੇ ਭਾਰਤ ਸਮੇਤ ਸੰਗਠਨ ਦੇ ਦਸ ਮੈਂਬਰ ਦੇਸ਼ਾਂ ਦੇ ਰੱਖਿਆ ਨੇਤਾਵਾਂ ਨੇ ਸ਼ਿਰਕਤ ਕੀਤੀ। 26 ਜੂਨ ਨੂੰ ਰੱਖਿਆ ਮੰਤਰੀਆਂ ਦੀ ਮੀਟਿੰਗ ‘ਚ ਖੇਤਰੀ ਸ਼ਾਂਤੀ ਅਤੇ ਸੁਰੱਖਿਆ, ਦੇਸ਼ ਵਿਰੋਧੀ ਸਹਿਯੋਗ ਅਤੇ ਮੈਂਬਰ ਦੇਸ਼ਾਂ ਵਿੱਚ ਫੌਜੀ ਸਹਿਯੋਗ ਵਧਾਉਣ ‘ਤੇ ਧਿਆਨ ਕੇਂਦਰਿਤ ਕੀਤਾ ਗਿਆ।
ਰਾਜਨਾਥ ਸਿੰਘ ਨੇ ਇਸ ਮੀਟਿੰਗ ਤਹਿਤ ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ ਸਰਕਾਰ ਵੱਲੋਂ ਜਾਰੀ ਕੀਤੇ “ਆਪ੍ਰੇਸ਼ਨ ਸਿੰਦੂਰ” ਦਾ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਕਿ ਕੁਝ ਦੇਸ਼ ਅਜਿਹੇ ਹਮਲਿਆਂ ਨੂੰ ਪਨਾਹ ਦਿੰਦੇ ਹਨ। ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨਾਲ ਮੁਲਾਕਾਤ ਨਹੀਂ ਕੀਤੀ। ਸ਼ੰਘਾਈ ਸਹਿਯੋਗ ਸੰਗਠਨ ਰੱਖਿਆ ਮੰਤਰੀਆਂ ਦੀ ਮੀਟਿੰਗ ਵਿੱਚ ਰਾਜਨਾਥ ਸਿੰਘ ਨੇ ਕਿਹਾ ਕਿ “ਅੱਜ ਭਾਰਤ ‘ਤੇੇੇ ਅਜਿਹੇ ਹੋ ਰਹੇ ਹਮਲਿਆਂ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਹੈ”। ਇਸ ਵਿੱਚ ਹੋ ਰਹੇ ਘਾਤਕ ਹਮਲਿਆਂ ਵਿਰੁੱਧ ਆਪਣਾ ਬਚਾਅ ਕਰਨ ਦਾ ਸਾਡਾ ਅਧਿਕਾਰ ਸ਼ਾਮਲ ਹੈ।ਉਹਨਾਂ ਨੇ ਕਿਹਾ ਕਿ ਅਜਿਹੇ ਖੇਤਰ ਸੁਰੱਖਿਅਤ ਨਹੀਂ, ਜਿੱਥੋਂ ਹਮਲਿਆ ਦੀ ਯੋਜਨਾ ਬਣਾਈ ਜਾ ਰਹੀ ਹੈ। ਕੁਝ ਦੇਸ਼ ਗਲਤ ਰਸਤਿਆਂ ਨੂੰ ਨੀਤੀ ਦੇ ਸਾਧਨ ਵਜੋਂ ਵਰਤਦੇ ਹਨ ਤੇ ਅਜਿਹੇ ਲੋਕਾਂ ਨੂੰ ਪਨਾਹ ਦਿੰਦੇ ਹਨ, ਜਿਹਨਾਂ ਵਿੱਚ ਬਿਲਕੁਲ ਇਨਸਾਨੀਅਤ ਨਹੀਂ ਹੈ। ਅਜਿਹੇ ਦੋਹਰੇ ਮਾਪਦੰਡਾਂ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ। ਸ਼ੰਘਾਈ ਸਹਿਯੋਗ ਸੰਗਠਨ ਨੂੰ ਅਜਿਹੇ ਦੇਸ਼ਾਂ ਦੀ ਆਲੋਚਨਾ ਕਰਨ ਤੋਂ ਝਿਜਕਣਾ ਨਹੀਂ ਚਾਹੀਦਾ।’
ਰੱਖਿਆਂ ਮੰਤਰੀ ਨੇ ਖੇਤਰ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਸ਼ਾਂਤੀ, ਸੁਰੱਖਿਆ ਅਤੇ ਵਿਸ਼ਵਾਸ ਦੀ ਘਾਟ ਦੱਸੀ ਹੈ। ਸ਼ਾਂਤੀ ਅਤੇ ਖੁਸ਼ਹਾਲੀ ਇਹਨਾਂ ਦੋਸ਼ੀਆਂ ਦੇ ਰਹਿੰਦੇ ਹੋਏ ਨਹੀਂ ਰਹਿ ਸਕਦੀ। ਉਹਨਾਂ ਨੇ ਇਹ ਕਿਹਾ ਕਿ ‘ਮੇਰਾ ਮੰਨਣਾ ਹੈ ਕਿ ਸਾਡੇ ਖੇਤਰ ਵਿੱਚ ਸਭ ਤੋਂ ਵੱਡੀਆਂ ਚੁਣੌਤੀਆਂ ਸ਼ਾਂਤੀ, ਸੁਰੱਖਿਆ ਅਤੇ ਵਿਸ਼ਵਾਸ ਦੀ ਘਾਟ ਨਾਲ ਜੁੜੀਆਂ ਹੋਈਆਂ ਹਨ। ਇਨ੍ਹਾਂ ਸਮੱਸਿਆਵਾਂ ਦੀ ਜੜ੍ਹ ਕੱਟੜਤਾ ਤੇ ਕੁਝ ਗੰਭੀਰ ਕਾਰਨਾਂ ਨੂੰ ਵਾਧਾ ਦੇਣਾ ਹੈ।
ਸ਼ੰਘਾਈ ਸਹਿਯੋਗ ਸੰਗਠਨ ‘ਚ ਰੱਖਿਆ ਮੰਤਰੀਆਂ ਦੀ ਮੀਟਿੰਗ ‘ਚ ਰਾਜਨਾਥ ਸਿੰਘ ਨੇ ਸਾਂਝੇ ਬਿਆਨ ‘ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ‘ਜੇਕਰ ਮੈਂ ਇਸ ਬਿਆਨ ‘ਤੇ ਦਸਤਖ਼ਤ ਕਰਦਾ ਹਾਂ ਤਾਂ ਇਸ ਨਾਲ ਦੋਸ਼ੀਆਂ ਅਤੇ ਖੇਤਰੀ ਸੁਰੱਖਿਆ ਵਰਗੇ ਮਹੱਤਵਪੂਰਨ ਮੁੱਦਿਆਂ ‘ਤੇ ਭਾਰਤ ਦਾ ਸਟੈਂਡ ਕਮਜ਼ੋਰ ਹੋ ਸਕਦਾ ਹੈ।‘