ਮੁਹਾਲੀ- ਕਹਿੰਦੇ ਹਨ ਕਿ ਜਲਦਬਾਜ਼ੀ ਦਾ ਨਤੀਜਾ ਮਾੜਾ ਹੁੰਦਾ ਹੈ, ਅਜਿਹਾ ਹੀ ਮਾਮਲਾ ਇੱਕ ਪੰਜਾਬ ਦੇ ਪਟਿਆਲਾ ਤੋਂ ਸਾਹਮਣੇ ਆਇਆ ਹੈ, ਜਿਥੇ ਰੇਲਵੇ ਸਟੇਸ਼ਨ ‘ਤੇ ਅੱਜ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ, ਜਿੱਥੇ ਰੇਲ-ਗੱਡੀ ਦੀ ਲਪੇਟ ‘ਚ ਆਉਣ ਕਾਰਨ ਇੱਕ ਲੜਕੀ ਗੰਭੀਰ ਜਖ਼ਮੀ ਹੋ ਗਈl
ਜਾਣਕਾਰੀ ਅਨੁਸਾਰ ਪਟਿਆਲਾ ਦੇ ਰੇਲਵੇ ਸਟੇਸ਼ਨ ‘ਤੇ ਰੇਲ-ਗੱਡੀ ਦੀ ਲਪੇਟ ਵਿੱਚ ਆਉਣ ਤੋਂ ਬਾਅਦ ਲੜਕੀ ਦੀ ਲੱਤ ਕੱਟੀ ਗਈ ਹੈ, ਜਖ਼ਮੀ ਲੜਕੀ ਰੇਲਵੇ ਸਟੇਸ਼ਨ ‘ਤੇ ਪਲੇਟਫਾਰਮ ਨੰਬਰ 22 ‘ਤੇ ਖਾਣ-ਪੀਣ ਲਈ ਸਮਾਨ ਖਰੀਦਣ ਲਈ ਉਤਰੀ ਸੀ ਤੇ ਜਦੋਂ ਉਹ ਵਾਪਸ ਟਰੇਨ ਚੜ੍ਹਨ ਲੱਗੀ ਤਾਂ ਅਚਾਨਕ ਰੇਲ-ਗੱਡੀ ਤੁਰ ਪਈ, ਇਸ ਦੌਰਾਨ ਲੜਕੀ ਹਾਦਸੇ ਦਾ ਸ਼ਿਕਾਰ ਹੋ ਗਈl ਇਸ ਹਾਦਸੇ ‘ਚ ਉਸ ਦੀ ਲੱਤ ਕੱਟੀ ਗਈ ਹੈl
ਅਜਿਹੇ ਹਾਦਸੇ ਸਾਨੂੰ ਜ਼ਰੂਰ ਸਬਕ ਸਿਖਾਉਂਦੇ ਹਨ। ਇਸ ਲਈ ਸਾਨੂੰ ਕਦੇ ਵੀ ਚੱਲਦੀ ਰੇਲਗੱਡੀ ਦੇ ਪਿੱਛੇ ਨਹੀਂ ਭੱਜਣਾ ਚਾਹੀਦਾ। ਕਿਉਂਕਿ ਰੇਲਗੱਡੀ ਵਾਪਸ ਆ ਸਕਦੀ ਹੈ, ਪਰ ਜ਼ਿੰਦਗੀ ਕਦੇ ਵਾਪਸ ਨਹੀਂ ਆਉਂਦੀ।









