
ਮੁਹਾਲੀ – 1 ਜੁਲਾਈ ਤੋਂ ਰੇਲ ਯਾਤਰਾ ਮਹਿੰਗੀ ਹੋਣ ਵਾਲੀ ਹੈ। ਦੱਸ ਦੇਈਏ ਕਿ AC ਤੇ ਐਕਸਪ੍ਰੈਸ ਰੇਲ ਗੱਡੀਆਂ ਦੇ ਕਿਰਾਏ ਵਧਣ ਵਾਲੇ ਹਨ। ਵਾਧੇ ਦੀ ਗੱਲ ਕਰੀਏ ਤਾਂ ਐਕਸਪ੍ਰੈਸ ਰੇਲ ਗੱਡੀਆਂ ‘ਚ 1 ਪੈਸਾ ਪ੍ਰਤੀ ਕਿਲੋਮੀਟਰ ਅਤੇ ਨਾਲ ਹੀ AC ਵਾਲੀ ਰੇਲ ਗੱਡੀਆਂ ਦੇ ਕਿਰਾਏ 2 ਰੁਪਏ ਪ੍ਰਤੀ ਕਿਲੋਮੀਟਰ ਵਧ ਹੋਣ ਵਾਲੇ ਹਨ। ਇਹ ਸਾਰੇ ਬਦਲਾਅ 1 ਜੁਲਾਈ 2025 ਤੋਂ ਲਾਗੂ ਕੀਤੇ ਜਾਣਗੇ।
2020 ਵਿੱਚ ਰੇਲ ਗੱਡੀ ਦੇ ਕਿਰਾਏ ਵਿੱਚ ਸਰਕਾਰ ਨੇ ਵਾਧੇ ਕੀਤੇ ਗਏ ਸਨ। ਇਹ ਫੈਸਲਾ ਰੇਲਵੇ ਵਿਭਾਗ ਨੂੰ ਵਧਦੇ ਖਰਚਿਆਂ ਨੂੰ ਦੇਖਦੇ ਹੋਏ ਲਿਆ ਗਿਆ ਹੈ। ਰੇਲ ਗੱਡੀਆਂ ਵਿੱਚ ਕੀਤੇ ਇਹ ਵਾਧਾ ਆਮ ਹੈ, ਆਮ ਯਾਤਰੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਦੱਸ ਦੇਈਏ ਕਿ ਇਹ ਵਾਧਾ ਸਾਰੀਆਂ ਰੇਲ ਗੱਡੀਆਂ ‘ਤੇ ਲਾਗੂ ਨਹੀਂ ਹੋਵੇਗਾ। ਛੋਟਾ ਸਫਰ ਕਰਨ ਵਾਲੇ ਜ਼ਿਆਦਾਤਰ ਯਾਤਰੀਆਂ ਨੂੰ ਪਹਿਲਾਂ ਵਾਂਗ ਹੀ ਕਿਰਾਇਆ ਦੇਣਾ ਪਵੇਗਾ।
ਇਹ ਨਿਯਮ ਸਿਰਫ਼ 500 ਕਿਲੋਮੀਟਰ ਤੋਂ ਵੱਧ ਦੂਰੀ ਤੈਅ ਕਰਨ ਵਾਲਿਆਂ ਲਈ ਹਨ। ਰੇਲਵੇ ਵਿਭਾਗ ਨੇ ਤਤਕਾਲ ਟਿਕਟ ਬੁਕਿੰਗ ਲਈ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਤਤਕਾਲ ਟਿਕਟਾਂ ਬੁੱਕ ਕਰਨ ਲਈ ਆਧਾਰ ਵੈਰੀਫਿਕੇਸ਼ਨ ਦੀ ਲੋੜ ਹੋਵੇਗੀ। ਤੁਹਾਡਾ ਆਧਾਰ ਕਾਰਡ IRCTC ਦੀ ਵੈੱਬਸਾਈਟ ਜਾਂ ਐਪ ਤੋਂ ਤਤਕਾਲ ਟਿਕਟਾਂ ਬੁੱਕ ਕਰਨ ਲਈ ਲਿੰਕ ਹੋਣਾ ਚਾਹੀਦਾ ਹੈ। ਇੰਨਾਂ ਹੀ ਨਹੀਂ 15 ਜੁਲਾਈ ਤੋਂ ਤਤਕਾਲ ਬੁਕਿੰਗ ਵਿੱਚ ਆਧਾਰ-ਅਧਾਰਤ OTP ਤਸਦੀਕ ਕਰਨੀ ਪਵੇਗੀ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਤਤਕਾਲ ਟਿਕਟਾਂ ਸਹੀ ਯਾਤਰੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ ਜਾਂ ਨਹੀਂ, ਇਸ ਦਾ ਪਤਾ ਲੱਗ ਸਕੇ।