
ਮੁਹਾਲੀ – ਭਾਰਤ ਅਤੇ ਬ੍ਰਾਜ਼ੀਲ ਵਿਚਕਾਰ ਨਵਾਂ ਪੜਾਅ ਜਾਰੀ ਹੋਣ ਜਾ ਰਿਹਾ ਹੈ। ਦੱਸ ਦੇਈਏ ਕਿ ਭਾਰਤ-ਬ੍ਰਾਜ਼ੀਲ ਵਿਚਕਾਰ ਰੱਖਿਆ ਸਹਿਯੋਗ ਦੇ ਸੰਬੰਧ ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਹੋਣ ਜਾ ਰਿਹਾ ਹੈ। ਬ੍ਰਾਜ਼ੀਲ ਨੇ ਭਾਰਤ ਦੇ ‘ਆਕਾਸ਼‘ ਹਵਾਈ ਰੱਖਿਆ ਪ੍ਰਣਾਲੀ ਨੂੰ ਖਰੀਦਣ ਵਿੱਚ ਦਿਲਚਸਪੀ ਦਿਖਾਈ ਹੈ। ਮਿਜ਼ਾਈਲ ਪ੍ਰਣਾਲੀ ਮੱਧਮ ਦੂਰੀ ਦੀ ਸਤ੍ਹਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਹੈ। ਇਸ ਮਿਜ਼ਾਈਲ ਪ੍ਰਣਾਲੀ ਨੂੰ ਡੀਆਰਡੀਓ ਦੁਆਰਾ ਵਿਕਸਤ ਕੀਤਾ ਗਿਆ ਹੈ। ਮਿਜ਼ਾਈਲ ਪ੍ਰਣਾਲੀ 45 ਕਿਲੋਮੀਟਰ ਦੂਰ ਤੱਕ ਹਵਾਈ ਖਤਰਿਆਂ ਨੂੰ ਨਸ਼ਟ ਕਰਨ ਦੇ ਸਮਰੱਥ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਾਜ਼ੀਲ ਦੌਰੇ ‘ਤੇ ਰਹਿਣਗੇ। ਕਿਹਾ ਜਾ ਰਿਹਾ ਹੈ ਕਿ 5 ਤੋਂ 8 ਜੁਲਾਈ ਦੇ ਵਿੱਚ ਬ੍ਰਾਜ਼ੀਲ ਦੇ ਦੌਰੇ ‘ਤੇ ਰਹਿਣਗੇ। ਭਾਰਤ ਅਤੇ ਬ੍ਰਾਜ਼ੀਲ ਦੋਵਾਂ ਦੇ ਦੇਸ਼ਾਂ ਵਿਚਕਾਰ ਇੱਕ ਵੱਡਾ ਰੱਖਿਆ ਸਮਝੌਤੇ ਦੇ ਹੋਣ ਦੀ ਸੰਭਾਵਨਾ ਹੋ ਸਕਦੀ ਹੈ।
ਆਪ੍ਰੇਸ਼ਨ ਸਿੰਦੂਰ ਇਸ ਲਈ ਚਲਾਇਆ ਗਿਆ ਸੀ ਤਾਂ ਕਿ ਭਾਰਤੀ ਫੌਜ ਨੇ ਦੁਸ਼ਮਣ ਦੇ ਹਵਾਈ ਹਮਲਿਆਂ ਨੂੰ ਨਾਕਾਮ ਕੀਤਾ ਜਾ ਸਕੇ। ਆਪ੍ਰੇਸ਼ਨ ਸਿੰਦੂਰ ਦੌਰਾਨ ਦੁਸ਼ਮਣ ਦੇ ਹਵਾਈ ਹਮਲਿਆਂ ਨੂੰ ਪੂਰੀ ਤਰ੍ਹਾ ਨਾਕਾਮ ਕਰ ਦਿੱਤਾ ਗਿਆ। ਦੱਸ ਦੇਈਏ ਕਿ ‘ਆਕਾਸ਼‘ ਵਰਗੀਆਂ ਸਵਦੇਸ਼ੀ ਪ੍ਰਣਾਲੀਆਂ ਹਰ ਤਰ੍ਹਾਂ ਦੀ ਚੁਣੌਤੀ ਨਾਲ ਨਜਿੱਠਣ ਨੂੰ ਪੂਰੀ ਤਰ੍ਹਾਂ ਸਮਰੱਥ ਹਨ। ਇਸ ਕਾਰਨ ਬ੍ਰਾਜ਼ੀਲ ਦੇ ਨਾਲ ਹੋਰ ਦੇਸ਼ ਵੀ ਭਾਰਤੀ ਪ੍ਰਣਾਲੀ ‘ਆਕਾਸ਼‘ ‘ਤੇ ਭਰੋਸਾ ਦਿਖਾ ਰਹੇ ਹਨ।
ਬ੍ਰਾਜ਼ੀਲ ਅਗਰ ਆਕਾਸ਼ ਏਅਰ ਡਿਫੈਂਸ ਸਿਸਟਮ ਨੂੰ ਖਰੀਦਦਾ ਹੈ ਤਾਂ ਇਹ ਭਾਰਤ ਦੀ ਰੱਖਿਆ ਤਕਨਾਲੋਜੀ ਦੇ ਨਿਰਯਾਤ ਵਿੱਚ ਇੱਕ ਨਵਾਂ ਰਿਕਾਰਡ ਹੋਵੇਗਾ। ਬ੍ਰਾਜ਼ੀਲ ਆਪਣੀ ਜਲ ਸੈਨਾ ਸ਼ਕਤੀ ਨੂੰ ਵਧਾਉਣ ਦੀ ਯੋਜਨਾ ‘ਤੇ ਵੀ ਕੰਮ ਕਰ ਰਿਹਾ ਹੈ। ਇਹ ਸੰਭਾਵਿਤ ਸਮਝੌਤਾ ਦੁਨੀਆ ਵਿੱਚ ਬਦਲਦੇ ਰੱਖਿਆ ਸਮੀਕਰਨਾਂ ਦੀ ਤਸਵੀਰ ਪੇਸ਼ ਕਰਦਾ ਹੈ, ਜਿੱਥੇ ਦੇਸ਼ ਹੁਣ ਸਵਦੇਸ਼ੀ ਜਾਂ ਭਾਈਵਾਲੀ ਰੱਖਿਆ ਹੱਲਾਂ ‘ਤੇ ਵਧੇਰੇ ਨਿਰਭਰ ਕਰ ਰਹੇ ਹਨ। ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਦੁਨੀਆ ਭਾਰਤ ਦੀ ਰੱਖਿਆ ਸ਼ਕਤੀ ਨੂੰ ਬਹੁਤ ਗੰਭੀਰਤਾ ਨਾਲ ਦੇਖ ਰਹੀ ਹੈ।