
ਚੰਡੀਗੜ੍ਹ : ਪੰਜਾਬ ਦੀਆਂ 4 ਧੀਆਂ ਸੂਬੇ ਦਾ ਨਾਮ ਰੋਸ਼ਨ ਕਰਨ ਜਾ ਰਹੀਆਂ ਹਨ। ਉਹਨਾਂ ਦੀ ਭਰਤੀ ਫੌਜ ਵਿੱਚ ਅਫਸਰ ਵਜੋਂ ਹੋ ਗਈ ਹੈ। ਉਨ੍ਹਾਂ ਨੂੰ ਰਾਸ਼ਟਰੀ ਰੱਖਿਆ ਅਕੈਡਮੀ, ਹਵਾਈ ਸੈਨਾ ਅਕੈਡਮੀ, ਭਾਰਤੀ ਜਲ ਸੈਨਾ ਅਕੈਡਮੀ, ਅਫਸਰ ਸਿਖਲਾਈ ਅਕੈਡਮੀ ਅਤੇ ਹਵਾਈ ਸੈਨਾ ਅਕੈਡਮੀ ਲਈ ਚੁਣਿਆ ਗਿਆ ਹੈ। 4 ਬਹਾਦਰ ਧੀਆਂ ਮਾਈ ਭਾਗੋ ‘ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼’ ਮੋਹਾਲੀ ਵਿੱਚ ਪੜ੍ਹ ਰਹੀਆਂ ਹਨ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਚੁਣੇ ਗਏ ਅਫਸਰਾਂ ਨੂੰ ਵਧਾਈ ਦਿੱਤੀ ਹੈ। ਜਿਹਨਾਂ ਕੈਡਿਟਾਂ ਨੂੰ ਸਿਖਲਾਈ ਦਿੱਤੀ ਜਾਣੀ ਹੈ ਉਹਨਾਂ ਦੇ ਅਹੁਦੇ ਬਾਰੇ ਤੁਹਾਨੂੰ ਦੱਸਦੇ ਹਾਂ। ਪਹਿਲਾ ਗੱਲ ਕਰੀਏ ਤਾਂ ਨੈਨਸੀ ਨੂੰ ਰਾਸ਼ਟਰੀ ਰੱਖਿਆ ਅਕੈਡਮੀ ‘ਚ ਸਿਖਲਾਈ ਪ੍ਰਾਪਤ ਹੋਣੀ ਹੈ। ਇਸ ਦੌਰਾਨ ਹੀ ਨਿਸ਼ਾ ਜਿਸ ਦੀ ਸਿਖਲਾਈ ਭਾਰਤੀ ਜਲ ਸੈਨਾ ਅਕੈਡਮੀ ‘ਚ ਹੋਣ ਵਾਲੀ ਹੈ। ਇਸ ਤੋਂ ਬਾਅਦ ਦੀਕਸ਼ਾ ਤੇ ਹਰਸਿਮਰਤ ਕੌਰ ਦੇ ਬਾਰੇ ਦੱਸੀਏ ਤਾਂ ਦੀਕਸ਼ਾ ਦੀ ਸਿਖਲਾਈ ਚੇਨਈ ਵਿੱਚ ਅਫਸਰ ਅਕੈਡਮੀ ‘ਚ ਅਤੇ ਹਰਸਿਮਰਤ ਕੌਰ ਦੀ ਸਿਖਲਾਈ ਹਵਾਈ ਸੈਨਾ ਅਕੈਡਮੀ ਦੀ ਫਲਾਇੰਗ ਬ੍ਰਾਂਚ ‘ਚ ਸ਼ਾਮਲ ਹੋਣ ਵਾਲੀ ਹੈ।
ਜਾਣੋ ਬਹਾਦਰ ਧੀਆਂ ਦੇ ਪਰਿਵਾਰਕ ਮੈਂਬਰਾਂ ਬਾਰੇ
ਬਹਾਦਰ ਨੈਨਸੀ ਪੰਜਾਬ ਦੀ ਪ੍ਰਿੰਸੀਪਲ ਸਰਵਨਜੀਤ ਕੌਰ ਨਿੱਝਰ ਦੀ ਧੀ ਹੈ। ਨਿਸ਼ਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਸੀਨੀਅਰ ਸਹਾਇਕ ਦਿਨੇਸ਼ ਚੰਦਰ ਦੀ ਧੀ ਹੈ। ਇਸ ਦੇ ਨਾਲ ਹੀ ਦੀਕਸ਼ਾ ਪਠਾਨਕੋਟ ਦੇ ਕਾਰੋਬਾਰੀ ਪਵਨ ਕੁਮਾਰ ਦੀ ਧੀ ਹੈ ਅਤੇ ਹਰਸਿਮਰਤ ਕੌਰ ਬਿਆਸ ਦੇ ਵਸਨੀਕ ਭਾਰਤੀ ਫੌਜ ਦੇ ਸਾਬਕਾ ਸੂਬੇਦਾਰ ਰਵਿੰਦਰਜੀਤ ਸਿੰਘ ਦੀ ਧੀ ਹੈ।