
ਮੋਹਾਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-7 ਸੰਮੇਲਨ ਵਿੱਚ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ 15 ਤੋਂ 19 ਜੂਨ ਤੱਕ ਕਨੇਡਾ, ਸਾਈਪ੍ਰਸ ਅਤੇ ਕਰੋਸ਼ੀਆ ਦੇ ਦੌਰੇ ‘ਤੇ ਰਹਿਣਗੇ। ਇਹ ਅੰਤਰਰਾਸ਼ਟਰੀ ਦੌਰਾ ਇਕ ਮਜ਼ਬੂਤ ਕਦਮ ਵਿਸ਼ਵਵਿਆਪੀ ਸਬੰਧਾਂ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਵੇਗਾ। ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ ਸੀ। ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਨਾਨਾਸਕਿਸ ਵਿੱਚ ਜੀ-7 ਸੰਮੇਲਨ ਵਿੱਚ ਸ਼ਾਮਲ ਹੋਣਗੇ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਛੇਵੀਂ ਵਾਰ ਜੀ-7 ਸੰਮੇਲਮ ‘ਚ ਸ਼ਾਮਲ ਹੋਣਗੇ। ਜੀ-7 ਸੰਮੇਲਨ ਵਿੱਚ ਭਾਰਤ ਦੀ ਪ੍ਰਭਾਵਸ਼ਾਲੀ ਭੂਮਿਕਾ ਨੂੰ ਇੱਕ ਵਾਰ ਫਿਰ ਵਿਸ਼ਵ ਪੱਧਰ ‘ਤੇ ਉਜਾਗਰ ਕੀਤਾ ਜਾਵੇਗਾ।
ਇਸ ਦੌਰਾਨ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ – 7 ਸੰਮੇਲਨ ‘ਚ ਹੀ ਨਹੀਂ ਸਗੋਂ ਸਾਈਪ੍ਰਸ ਦਾ ਵੀ ਦੌਰਾ ਕਰਨਗੇ। ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਲ ਕ੍ਰਿਸਟੋਡੌਲਾਈਡਸ ਨੇ ਸੱਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਈਪ੍ਰਸ ਆਉਣ ਦਾ ਸੱਦਾ ਦਿੱਤਾ ਹੈ। ਇਸ ਲਈ ਉਹ 15 ਤੋਂ 16 ਜੂਨ ਨੂੰ ਸਾਈਪ੍ਰਸ ਦਾ ਦੌਰਾ ਕਰਨਗੇ। 20 ਸਾਲ ਬਾਅਦ ਅਜਿਹਾ ਮੌਕਾ ਆਇਆ ਕਿ ਜਦ ਭਾਰਤੀ ਪ੍ਰਧਾਨ ਮੰਤਰੀ ਦਾ ਸਾਈਪ੍ਰਸ ਦਾ ਪਹਿਲਾ ਦੌਰਾ ਹੋਵੇਗਾ। ਭਾਰਤ-ਸਾਈਪ੍ਰਸ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਹੋਰ ਕਈ ਮਹੱਤਵਪੂਰਨ ਕਾਰਨਾਂ ਕਰਕੇ ਇਹ ਦੌਰਾ ਅਹਿਮ ਹੋਵੇਗਾ।
ਕ੍ਰੋਏਸ਼ੀਆ ਦੇ ਪ੍ਰਧਾਨ ਮੰਤਰੀ ਆਂਦਰੇਜ ਪਲੇਨਕੋਵਿਕ ਨੇ ਵੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ 18 ਜੂਨ ਨੂੰ ਕ੍ਰੋਏਸ਼ੀਆ ਦਾ ਦੌਰਾ ਕਰਨਗੇ। ਇਹ ਦੌਰੇ, ਸਾਈਪ੍ਰਸ ਅਤੇ ਕ੍ਰੋਏਸ਼ੀਆ ਨਾਲ ਪਹਿਲੀਆਂ, ਵਪਾਰ, ਸੱਭਿਆਚਾਰ ਅਤੇ ਰਣਨੀਤਕ ਸਹਿਯੋਗ ਨੂੰ ਉਤਸ਼ਾਹਿਤ ਕਰਨਗੇ।