BREAKING

India

ਜਾਣੋ ‘Mayday’ ਕਾਲ ਦਾ ਕੀ ਹੈ ਅਰਥ, ਕਦੋਂ ਇਸ ਸ਼ਬਦ ਨੂੰ ਕੀਤਾ ਜਾਂਦਾ ਹੈ ਇਸਤੇਮਾਲ

ਮੋਹਾਲੀ  ਅਹਿਮਦਾਬਾਦ ਤੋਂ ਲੰਡਨ ਜਾਣ ਵਾਲਾ ਏਅਰ ਇੰਡੀਆ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਜੋ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਉਸ ਵਿੱਚ 242 ਯਾਤਰੀ ਸਵਾਰ ਸਨ, ਹਾਦਸਾਂ ਇੰਨਾ ਜ਼ਿਆਦਾ ਭਿਆਨਕ ਸੀ ਕਿ ਕੁਝ ਹੀ ਪਲਾਂ ਚ ਜਹਾਜ਼ ਅੱਗ ਦੇ ਗੋਲੇ ਵਿੱਚ ਫਟ ਗਿਆ। ਸਿਵਲ ਏਵੀਏਸ਼ਨ ਡਾਇਰੈਕਟੋਰੇਟ ਜਨਰਲ ਦੇ ਅਨੁਸਾਰਪਾਇਲਟਕੈਪਟਨ ਸੁਮਿਤ ਸੱਭਰਵਾਲ ਨੇ ਜਹਾਜ਼ ਦੇ ਸੰਪਰਕ ਟੁੱਟਣ ਤੋਂ ਥੋੜ੍ਹੀ ਦੇਰ ਪਹਿਲਾਂ ਏਅਰ ਟ੍ਰੈਫਿਕ ਕੰਟਰੋਲ ਨੂੰ ‘Mayday’ ਕਾਲ ਜਾਰੀ ਕੀਤੀ।
 
ਜਾਣੋ ‘Mayday’ ਕੀ ਹੈ?
Mayday ਕਾਲ ਹਾਵਾਬਾਜ਼ੀ ਤੇ ਸਮੁੰਦਰੀ ਸੰਚਾਰ ਵਿੱਚ ਇੱਕ ਜਾਨਲੇਵਾ ਐਮਰਜੈਂਸੀ ਦੇ ਸੰਕੇਤ ਨੂੰ ਦਰਸਾਉਂਦਾ ਹੈ। ਦੱਸ ਦੇਈਏ ਕਿ ਇਸ ਦਾ ਫ੍ਰੈਂਚ ਵਾਕੰਸ਼ ‘Mayday’ ਤੋਂ ਆਇਆ ਹੈ, ਜਿਸ ਦਾ ਅਰਥ ਮੇਰੀ ਮਦਦ ਕਰੋ ਹੁੰਦਾ ਹੈ। ‘Mayday’ ਸ਼ਬਦ ਪਹਿਲੀ ਵਾਰ 1920 ਦੇ ਦਹਾਕੇ  ਪੇਸ਼ ਕੀਤਾ ਗਿਆ ਸੀ। ਜਿਸ ਦਾ ਵਿਸ਼ਵ ਪੱਧਰ ਤੇ ਇੱਕ ਮਿਆਰੀ ਪ੍ਰੋਟੋਕੋਲ ਜਾਰੀ ਕੀਤਾ ਗਿਆ ਹੈ। ਇਸ ਨੂੰ ਆਮ ਤੌਰ ਤੇ ਐਮਰਜੈਂਸੀ ਸਥਿਤੀਆਂ ਵਿੱਚ ਵਰਤਿਆ ਜਾਂਦਾ ਹੈ। ਹਵਾਈ ਜਹਾਜ਼ ਜੇਕਰ ਖਤਰੇ ਵਿੱਚ ਹੋਵੇ ਤਾਂ ਇਸ ਸ਼ਬਦ ਦਾ ਇਸਤੇਮਾਲ ਕੀਤਾ ਜਾਂਦਾ ਹੈ।   
 
ਜਾਣੋ Mayday ਕਾਲ ਕੌਣ ਜਾਰੀ ਕਰਦਾ ਹੈ? 
Mayday ਕਾਲ ਜਹਾਜ਼ ਦੇ ਕਮਾਂਡਰ ਦੁਆਰਾ ਜਾਰੀ ਕੀਤਾ ਜਾਂਦਾ ਹੈ। ਜਦ ਕੋਈ ਪਾਇਲਟ ਜਾਂ ਜਹਾਜ਼ ਦਾ ਕਪਤਾਨ ਐਮਰਜੈਂਸੀ ਦਾ ਸਾਹਮਣਾ ਕਰ ਰਹੇ ਹੋਣ ਤਾਂ ਉਸ ਸਮੇਂ ਇਸ ਸ਼ਬਦ ਦਾ ਇਸਤੇਮਾਲ ਕੀਤਾ ਜਾਂਦਾ ਹੈ। ਸੰਕਟਕਾਲੀਨ ਸਥਿਤੀ ਜਿਵੇਂ ਕਿ ਇੰਜਣ ਦਾ ਫੇਲ੍ਹ ਹੋਣਾ, ਜਹਾਜ਼ ਨੂੰ ਅੱਗ ਲੱਗ ਜਾਣਾ ਜਾਂ ਫਿਰ ਪਾਇਲਟ ਵੱਲੋਂ ਕੰਟਰੋਲ ਗੁਆਉਣਾ ਆਦਿ ਆਉਂਦਾ ਹੈ। ਅਜਿਹੀਆਂ ਸਥਿਤੀਆਂ ਬਹੁਤ ਘੱਟ ਆਉਂਦੀਆਂ ਹਨ ਅਗਰ ਪਾਇਲਟ ਵੱਲੋਂ ਫੋਨ ਦਾ ਸੰਪਰਕ ਟੁੱਟ ਜਾਵੇ ਤਾਂ Mayday ਕਾਲ ਕੀਤੀ ਜਾਂਦੀ ਹੈ।

Mayday ਤੋਂ ਬਾਅਦ ਕੀ ਹੁੰਦਾ ਹੈ?  
 
ਜਦੋਂ Mayday ਨੂੰ ਸ਼ੁਰੂ ਕੀਤਾ ਜਾਂਦਾ ਹੈ ਤਾਂ ਇਸ ਦੌਰਾਨ ਸਾਰਾ ਰੇਡੀਓ ਟ੍ਰੈਫਿਕ ਸਾਫ਼ ਹੋਣ ਲੱਗ ਜਾਂਦਾ ਹੈ। ਜੋ ਵਿਅਕਤੀ ਇਸ ਮੁਸੀਬਤ ਵਾਲੀ ਸਥਿਤੀ ਚ ਫਸਿਆ ਹੁੰਦਾ ਹੈ ਉਹ ਵਿਅਕਤੀ ਮੁੱਖ ਵੇਰਵਿਆਂ ਨੂੰ ਸਾਂਝਾ ਕਰਦਾ ਹੈ। ਹਵਾਈ ਆਵਾਜਾਈ ਨਿਯੰਤਰਣ ਅਤੇ ਐਮਰਜੈਂਸੀ ਸੇਵਾਵਾਂ ਬਚਾਅ ਤਾਲਮੇਲ ਨਾਲ ਕੰਮ ਸੰਭਾਲਦੀਆਂ ਹਨ। 

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds