BREAKING

IndiaPunjab

ਘੱਲੂਘਾਰੇ ਦੀ 41ਵੀਂ ਵਰ੍ਹੇਗੰਢ ਮੌਕੇ ਜਥੇਦਾਰ ਕੁਲਦੀਪ ਸਿੰਘ ਨੇ ਕੌਮ ਦੇ ਨਾਮ ਨਹੀਂ ਪੜ੍ਹਿਆ ਸੰਦੇਸ਼

ਅੰਮ੍ਰਿਤਸਰ- ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਰੇਸ਼ਨ ਬਲੂ ਸਟਾਰ ਦੀ 41ਵੀਂ ਵਰ੍ਹੇਗੰਢ ਮਨਾਉਣ ਸਬੰਧੀ ਸਮਾਗਮ ਹੋਏ ਹਨ। ਦਮਦਮੀ ਟਕਸਾਲ ਸਮੇਤ ਕਈ ਸਿੱਖ ਸੰਗਠਨਾਂ ਦੇ ਮੁੱਖੀ ਅਤੇ ਸੰਗਤਾਂ ਪੁਹੰਚੀਆਂ ਹਨ। ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਾਹਰ ਵੱਡੀ ਗਿਣਤੀ ਵਿੱਚ ਸਾਦੇ ਕੱਪੜਿਆਂ ਵਿਚ ਪੁਲਿਸ ਬਲ ਤਾਇਨਾਤ ਕੀਤੀ ਗਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਦਾ ਵਿਰੋਧ ਹੋਣ ਦੀ ਸੰਭਾਵਨਾ ਹੈ। ਕੁਝ ਸਿੱਖ ਸੰਗਠਨਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਾਹਰ ਕੰਪਲੈਕਸ ਵਿਚ ਗਿਆਨੀ ਜਰਨੈਲ ਸਿੰਘ, ਭਿੰਡਰਾਂਵਾਲੇ   ਲਿਖੇ ਹੋਏ ਪੋਸਟਰ ਵੰਡੇ ਜਾ ਰਹੇ ਹਨ।ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਦਮਦਮੀ ਟਕਸਾਲ ਨੇ ਕੁਲਦੀਪ ਸਿੰਘ ਨੂੰ ਅਕਾਲ ਤਖ਼ਤ ਦਾ ਜਥੇਦਾਰ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਸਪੱਸ਼ਟ ਕਰ ਦਿੱਤਾ ਸੀ ਕਿ ਆਪ੍ਰੇਸ਼ਨ ਬਲੂ ਸਟਾਰ ਵਿੱਚ ਮਾਰੇ ਗਏ ਪਰਿਵਾਰਾਂ ਦੇ ਮੈਂਬਰ ਕੁਲਦੀਪ ਸਿੰਘ ਤੋਂ ਸਨਮਾਨ ਸਵੀਕਾਰ ਨਹੀਂ ਕਰਨਗੇ, ਪਰ ਹਰਨਾਮ ਸਿੰਘ ਖਾਲਸਾ ਸਹਿਮਤ ਨਹੀਂ ਹੋਏ।
ਅੱਜ ਆਪ੍ਰੇਸ਼ਨ ਬਲੂ ਸਟਾਰ ਦੀ 41ਵੀਂ ਵਰ੍ਹੇਗੰਢ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਥੇਦਾਰ ਕੁਲਦੀਪ ਸਿੰਘ ਨੇ ਕੌਮ ਦੇ ਨਾਮ ਸੰਦੇਸ਼ ਨਹੀਂ ਪੜ੍ਹਿਆ। ਸ਼ਹੀਦਾਂ ਦੇ ਪਰਿਵਾਰਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਨਮਾਨਿਤ ਕੀਤਾ । ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਹੀ ਅਰਦਾਸ ਕਰਕੇ ਸਮਾਗਮ ਦੀ ਕੀਤੀ ਸਮਾਪਤੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਬੜੇ ਹੀ ਸ਼ਾਂਤੀ ਪੂਰਵਕ ਤਰੀਕੇ ਨਾਲ ਅੱਜ ਦਾ ਸਮਾਗਮ ਕਰਵਾਇਆ ਤੇ ਕਿਸੇ ਵੀ ਤਰੀਕੇ ਦਾ ਟਕਰਾਵ ਪੈਦਾ ਨਹੀਂ ਹੋਣ ਦਿੱਤਾIਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਸਥਾਨ ਤੇ ਕਦੀ ਵੀ ਟਕਰਾਵ ਦੀ ਸਥਿਤੀ ਨਹੀਂ ਹੋਣੀ ਚਾਹੀਦੀ ਹੈI ਉਹਨਾਂ ਕਿਹਾ ਕਿ ਸਾਰੀ ਦੁਨੀਆਂ ਦਾ ਧਿਆਨ ਅੱਜ ਦੇ ਇਸ ਸਮਾਗਮ ਤੇ ਹੁੰਦਾ ਹੈ ਅਤੇ ਜੂਨ 1984 ਵਿੱਚ ਸ਼ਹੀਦ ਹੋਏ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ ਅਤੇ ਸੰਗਤ ਜੋ ਸ਼ਹੀਦ ਹੋਈ ਸੀ ਅੱਜ ਉਹਨਾਂ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ ਗਈ ਹੈ ਤੇ ਸਤਿਕਾਰ ਵਜੋਂ ਇਹ ਦਿਹਾੜਾ ਮਨਾਇਆ ਜਾਂਦਾ ਹੈI ਇਸ ਦੇ ਨਾਲ ਹੀ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਜ ਬਾਰੇ ਉਹਨਾਂ ਨੇ ਕਿਸੇ ਵੀ ਤਰੀਕੇ ਦਾ ਕੋਈ ਬਿਆਨ ਨਹੀਂ ਦਿੱਤਾ ਅੱਗੇ ਉਹਨਾਂ ਨੇ ਕਿਹਾ ਕਿ ਜੂਨ 1984 ਨੂੰ ਲੈ ਕੇ ਸ਼ਹੀਦੀ ਸਮਾਗਮ ਦੋ ਥਾਂ ‘ਤੇ ਹੁੰਦੇ ਹਨI ਪਹਿਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਦੂਸਰਾ ਦਮਦਮੀ ਟਕਸਾਲ ਹੈਡਕੁਾਵਟਰ ਵਿਖੇ ਇਹ ਸਮਾਗਮ ਹੁੰਦਾ ਹੈ ਅਤੇ ਹਮੇਸ਼ਾ ਹੀ ਇਹ ਸ਼ਾਂਤੀਪੂਰਵਕ ਹੁੰਦਾ ਹੈ ਤੇ ਅੱਗੋਂ ਵੀ ਸ਼ਾਂਤੀਪੂਰਵਕ ਹੁੰਦਾ ਰਹੇਗਾ।

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds