
ਕੈਬਨਿਟ ਮੀਟਿੰਗ ‘ਚ ਲਏ ਗਏ ਅਹਿਮ ਫ਼ੈਸਲੇ, ਜਾਣੋ ਕਿਹੜੇ-ਕਿਹੜੇ ਲਏ ਗਏ ਹਨ ਫ਼ੈਸਲੇ
ਮੁਹਾਲੀ – ਪੰਜਾਬ ਦੇ ਕਈ ਸਾਰੇ ਜਿਲੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ ਅਤੇ ਇਸ ਸਭ ਨੂੰ ਦੇਖਦੇ ਹੋਏ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹੜ੍ਹ ਪੀੜ੍ਹਤਾਂ ਲਈ ਇੱਕ ਵੱਡਾ ਫ਼ੈਸਲਾ ਲਿਆ ਗਿਆ | ਜਿਥੇ ਕਿ ਉਹਨਾਂ ਦੇ ਵੱਲੋਂ ਕੈਬਨਿਟ ਦੀ ਮਿਟਿੰਗ ਕੀਤੀ ਗਈ ਜਿਸ ਦੇ ਵਿੱਚ ਕਈ ਸਾਰੇ ਵੱਡੇ ਫ਼ੈਸਲੇ ਲਏ ਗਏ ਹਨ | ਦਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਜਿਸ ਦਾ ਖੇਤ ਉਸ ਦੀ ਰੇਤ ਮੁਹਿੰਮ ਚਲਾਈ ਗਈ ਹੈ | ਜੋ ਕਿ ਇਸ ਸਕੀਮ ਦੇ ਨਾਲ ਹੜ੍ਹ ਪੀੜਤਾਂ ਨੂੰ ਕਾਫ਼ੀ ਜ਼ਿਆਦਾ ਲਾਭ ਹੋਵੇਗਾ | ਤਾਂ ਪੰਜਾਬ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਕਿਸਾਨਾਂ ਨੂੰ ਇੱਕ ਏਕੜ ਫ਼ਸਲ ਦਾ 20 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਕਿਸਾਨ ਆਪਣੇ ਖੇਤਾਂ ਵਿੱਚ ਜੋ ਮਿੱਟੀ ਦਰਿਆਵਾਂ ਨਾਲ ਰੁੜ ਕੇ ਆਈ ਹੈ ਉਹ ਰੇਤ ਕਿਸਾਨ ਖੇਤਾਂ ਵਿੱਚੋਂ ਚੁੱਕ ਸਕਦੇ ਹਨ ਅਤੇ ਉਸ ਰੇਤ ਨੂੰ ਵੇਚ ਵੀ ਸਕਦੇ ਹਨ |

ਉਥੇ ਹੀ ਜੇ ਮੈਂ ਹੜ੍ਹ ਕਾਰਨ ਹੋਈਆਂ ਮੌਤਾਂ ਦੀ ਗੱਲ ਕਰ ਤਾਂ ਬਹੁਤ ਸਾਰੇ ਲੋਕਾਂ ਦੀ ਹੜ੍ਹ ਦੌਰਾਨ ਜਾਨ ਚਲੀ ਗਈ ਹੈ ਤੇ ਉਥੇ ਹੀ ਪੰਜਾਬ ਸਰਕਾਰ ਨੇ ਉਹਨਾਂ ਦੇ ਪਰਿਵਾਰ ਬਾਰੇ ਸੋਚ ਕੇ ਵੱਡਾ ਫੈਸਲਾ ਲਿਆ ਗਿਆ | ਮ੍ਰਿਤਕਾਂ ਦੇ ਪਰਿਵਾਰ ਨੂੰ 4 ਲੱਖ ਰੁਪਏ ਦਿੱਤੇ ਜਾਣਗੇ | ਹੜ੍ਹ ਆਉਣ ਨਾਲ ਕਈ ਸਾਰੀਆਂ ਬਿਮਾਰੀਆਂ ਫ਼ੈਸਲੇ ਦਾ ਖ਼ਤਰਾ ਵੀ ਵੱਧ ਗਿਆ ਜਿਸ ਦੇ ਕਾਰਨ ਸਰਕਾਰ ਦੇ ਵੱਲੋਂ ਹਰ ਪਿੰਡ ਦੇ ਵਿੱਚ ਮੈਡੀਕਲ ਕੈਂਪ ਲਗਾਵੇ ਜਾਣਗੇ | ਤਾਂ ਜੋ ਲੋਕਾਂ ਦਾ ਹਰ ਤਰ੍ਹਾਂ ਦਾ ਇਲਾਜ ਹੋ ਸਕੇ | ਤਾਂ ਜਿਸ ਦਾ ਖੇਤ ਉਸ ਦੀ ਰੇਤ ਸਕੀਮ ਤਹਿਤ ਸਾਰੇ ਹੜ੍ਹ ਪ੍ਰਭਾਵਿਤ ਕਿਸਾਨ 15 ਨਵੰਬਰ ਤੱਕ ਖੇਤਾਂ ਵਿੱਚੋ ਮਿੱਟੀ ਚੁੱਕ ਸਕਦੇ ਹਨ | ਇਹ ਸਾਰੇ ਵੱਡੇ ਫ਼ੈਸਲੇ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਲਏ ਗਏ ਹਨ |