BREAKING

4 days ago
India

ਇੰਡੋਨੇਸ਼ੀਆ ‘ਚ ਵਾਪਰਿਆ ਵੱਡਾ ਹਾਦਸਾ, ਤੇਲ ਟੈਂਕਰ ‘ਫੈਡਰਲ ਜਹਾਜ਼’ ‘ਚ ਲੱਗੀ ਭਿਆਨਕ ਅੱਗ

ਮੁਹਾਲੀ – ਇੰਡੋਨੇਸ਼ੀਆ ਦੇ ਰਿਆਉ ‘ਤੇ ਇੱਕ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਪੰਜ ਲੋਕ ਜ਼ਖਮੀ ਹੋ ਗਏ ਹਨ। ਇੰਡੋਨੇਸ਼ੀਆ ਦੇ ਰਿਆਉ ਟਾਪੂ ਵਿਚ ਕੱਚੇ ਪਾਮ ਤੇਲ ਨਾਲ ਭਰੇ ਇੱਕ ਟੈਂਕਰ ਨੂੰ ਅੱਗ ਲੱਗ ਗਈ। ਇਸ ਟੈਂਕਰ ਦਾ ਨਾਮ ‘ਫੈਡਰਲ ਜਾਹਜ਼’ ਹੈ। ਇਹ ਜਹਾਜ਼ ਮੁਰੰਮਤ ਲਈ ਬਟੂਆਜੀ ਖੇਤਰ ਦੇ ਪੀਟੀ ਏਐਸਐਲ ਸ਼ਿਪਯਾਰਡ ਵਿੱਚ ਡੌਕ ਕੀਤਾ ਗਿਆ ਸੀ। ਇਸ ਦੌਰਾਨ ਜਹਾਜ਼ ਵਿੱਚ ਅੱਗ ਲੱਗ ਗਈ, ਜਿਸ ਕਾਰਨ 4 ਲੋਕਾਂ ਦੀ ਮੌਕੇ ‘ਤੇ ਮੌਤ ਹੋ ਗਈ ਤੇ 5 ਲੋਕ ਗੰਭੀਰ ਜ਼ਖਮੀ ਹੋ ਗਏ।
24 ਜੂਨ ਨੂੰ ਜਹਾਜ਼ ‘ਤੇ ਤਕਨੀਕੀ ਕੰਮ ਚੱਲ ਰਿਹਾ ਸੀ, ਉਸ ਦੌਰਾਨ ਹੀ ਇਹ ਹਾਦਸਾ ਵਾਪਰ ਗਿਆ। ਕੁਝ ਹੀ ਪਲਾਂ ਵਿੱਚ ਅੱਗ ਨੇ ਜਹਾਜ਼ ਨੂੰ ਲਪੇਟ ਲਿਆ। ਜਿਸ ਕਾਰਨ ਇੱਕ ਵੱਡੇ ਹਿੱਸੇ ਨੂੰ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਮੌਜੂਦ ਕੁਝ ਲੋਕ ਆਪਣਾ ਬਚਾਅ ਨਹੀਂ ਕਰ ਪਾਏ। ਉੱਥੋ ਦੀ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹਾਦਸੇ ਸਮੇਂ ਜਹਾਜ਼ ‘ਤੇ 9 ਲੋਕ ਮੌਜੂਦ ਸਨ। ਜਿਹਨਾਂ 4 ਲੋਕਾਂ ਦੀ ਮੌਤ ਹੋਈ ਹੈ, ਉਹਨਾਂ ਨੂੰ ਪੁਲਿਸ ਨੇ ਆਪਣੇ ਕਬਜ਼ੇ ‘ਚ ਲੈ ਲਿਆ ਹੈ ਨਾਲ ਹੀ ਬਾਕੀ ਦੇ 5 ਜ਼ਖਮੀਆਂ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਇੱਕ ਰਿਪੋਰਟ ਦੌਰਾਨ ਕਿਹਾ ਜਾ ਰਿਹਾ ਹੈ ਕਿ ਵੈਲਡਿੰਗ ਕਰਦੇ ਦੌਰਾਨ ਚੰਗਿਆੜੀ ਉੱਠਣ ਲੱਗ ਗਈਆਂ,ਜਿਸ ਕਾਰਨ ਭਿਆਨਕ ਅੱਗ ਲੱਗ ਗਈ। ਇੰਡੋਨੇਸ਼ੀਆ ਦੀ ਸਥਾਨਕ ਪ੍ਰਸ਼ਾਸਨ ਤੇ ਸ਼ਿਪਯਾਰਡ ਪ੍ਰਬੰਧਨ ਹਾਦਸੇ ਵਿੱਚ ਜਿਹਨਾਂ ਲੋਕਾਂ ਦੀ ਮੌਤ ਹੋਈ ਹੈ। ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦੇ ਰਹੇ ਹਨ।

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds