
ਮੁਹਾਲੀ – ਇਰਾਨ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵਿਰੁੱਧ ਫਤਵਾ ਜਾਰੀ ਕੀਤਾ ਹੈ। ਇਰਾਨ ਦੇ ਚੋਟੀ ਦੇ ਸ਼ੀਆ ਧਾਰਮਿਕ ਆਗੂਆਂ ਵਿੱਚੋਂ ਇੱਕ ਗ੍ਰੈਂਡ ਅਯਾਤੁੱਲਾ ਨਾਸਰ ਮਕਰਮ ਸ਼ਿਰਾਜ਼ੀ ਨੇ ਦੋਵਾਂ ਦੇਸ਼ਾਂ ਵਿਰੁੱਧ ਫਤਵਾ ਜਾਰੀ ਕੀਤਾ ਹੈ। ਇਰਾਨ ਨੇ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ ਹੈ।
ਇਰਾਨ ਨੇ ਫਤਵਾ ਜਾਰੀ ਕੀਤਾ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਜੇਕਰ ਕੋਈ ਉਨ੍ਹਾਂ ਦੇ ਭਾਈਚਾਰੇ ਦੀ ਅਗਵਾਈ ਜਾਂ ਉਨ੍ਹਾਂ ਦੇ ਅਧਿਕਾਰਾਂ ‘ਤੇ ਹਮਲਾ ਕਰਦਾ ਹੈ। ਉਹਨਾਂ ਨੂੰ ਅਪਰਾਧੀ ਮੰਨਿਆ ਜਾਵੇਗਾ। ਇਸ ਦੇ ਨਾਲ ਹੀ ਉਸ ਨੂੰ ‘ਮੋਹਰਬ ਦਾ ਅਪਰਾਧੀ‘ ਵੀ ਕਿਹਾ ਜਾਵੇਗਾ। ਇਰਾਨ ਦੇ ਦੰਡ ਸੰਹਿਤਾ ਵਿੱਚ, ਜੇਕਰ ਕੋਈ ਰੱਬ ਵਿਰੁੱਧ ਜੰਗ ਸ਼ੁਰੂ ਕਰਦਾ ਹੈ ਤਾਂ ਉਸ ਨੂੰ ਮਾਫ਼ ਨਹੀਂ ਕੀਤਾ ਜਾਵੇਗਾ।
ਅਯਾਤੁੱਲਾ ਨਾਸਰ ਮਕਰਮ ਸ਼ਿਰਾਜ਼ੀ ਦੁਆਰਾ ਜਾਰੀ ਕੀਤੇ ਗਏ ਫਤਵੇ ਵਿੱਚ ਕਿਹਾ ਹੈ ਕਿ ਮੁਸਲਮਾਨ ਉਨ੍ਹਾਂ ਦਾ ਸਮਰਥਨ ਨਹੀਂ ਕਰ ਸਕਦੇ, ਜੋ ਰੱਬ ਦੇ ਵਿਰੁੱਧ ਜੰਗ ਛੇੜਦੇ ਹਨ। ਸਾਰੇ ਮੁਸਲਮਾਨ ਭਾਈਚਾਰੇ ਨੂੰ ਉਨ੍ਹਾਂ ਦੇ ਵਿਰੁੱਧ ਇੱਕਜੁੱਟ ਹੋਣ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਜੇਕਰ ਉਨ੍ਹਾਂ ਦੇ ਰਾਹ ਵਿੱਚ ਮੁਸ਼ਕਲਾਂ ਆਉਂਦੀਆਂ ਹਨ ਤਾਂ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦਿੱਤੀ ਜਾਵੇਗੀ। ਉਹਨਾਂ ਨੇ ਫਤਵੇ ਵਿੱਚ ਕਿਹਾ ਕਿ ਰੱਬ ਮੁਸਲਿਮ ਭਾਈਚਾਰੇ ਨੂੰ ਦੁਸ਼ਮਣਾਂ ਦੀ ਬੁਰਾਈ ਤੋਂ ਬਚਾਵੇ। ਇਰਾਨ ਦੇ ਦੰਡ ਸੰਹਿਤਾ ਵਿੱਚ ਜੋ ਵਿਅਕਤੀ ‘ਮੋਹਰਬ ਦਾ ਅਪਰਾਧੀ‘ ਸਾਬਤ ਹੁੰਦਾ ਹੈ ਤਾਂ ਉਸ ਵਿਅਕਤੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
12 ਦਿਨਾਂ ਦੀ ਭਿਆਨਕ ਜੰਗ
ਇਰਾਨ ਤੇ ਇਜ਼ਰਾਈਲ ਵਿੱਚ ਜੰਗ ਲਗਾਤਾਰ 12 ਦਿਨ ਜਾਰੀ ਰਹੀ। 12 ਦਿਨਾਂ ਦੀ ਇਸ ਭਿਆਨਕ ਜੰਗ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਹੋਈ। 13 ਜੂਨ ਨੂੰ ਅਮਰੀਕਾ ਨੇ ਇਰਾਨ ਦੇ ਪ੍ਰਮਾਣੂ ਠਿਕਾਣਿਆਂ ‘ਤੇ ਹਮਲਾ ਕੀਤਾ ਸੀ। ਇਜ਼ਰਾਈਲ ਨੇ ਇਰਾਨ ਦੇ ਫੌਜੀ ਠਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਇਆ ਸੀ। ਇਰਾਨ ਨੇ ਇਜ਼ਰਾਈਲ ‘ਤੇ ਵੀ ਹਮਲਾ ਕੀਤਾ ਸੀ। 12 ਦਿਨਾਂ ਦੀ ਭਿਆਨਕ ਜੰਗ ਤੋਂ ਬਾਅਦ ਦੋਵਾਂ ਵਿਚਕਾਰ ਜੰਗਬੰਦੀ ਹੋ ਗਈ।