BREAKING

DelhiIndia

ਸ਼ੁਭਾਂਸ਼ੂ ਸ਼ੁਕਲਾ ਦਾ Ax-04 ਪੁਲਾੜ ਯਾਨ ਮਿਸ਼ਨ 19 ਜੂਨ ਨੂੰ ਹੋਵੇਗਾ ਲਾਂਚ

ਮੋਹਾਲੀ – ਭਾਰਤ ਦੇ ਪੁਲਾੜ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਜੁੜਨ ਜਾ ਰਿਹਾ ਹੈ। 41 ਸਾਲਾਂ ਬਾਅਦਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਐਕਸੀਓਮ ਸਪੇਸ ਦੇ ਐਕਸੀਓਮ-ਮਿਸ਼ਨ ਦੇ ਤਹਿਤ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਦੀ ਯਾਤਰਾ ਲਈ ਰਵਾਨਾ ਹੋਣਗੇ। ਇਹ ਮਿਸ਼ਨ ਅਮਰੀਕੀ ਪੁਲਾੜ ਏਜੰਸੀ ਨਾਸਾ ਅਤੇ ਨਿੱਜੀ ਕੰਪਨੀ ਸਪੇਸਐਕਸ ਦੀ ਭਾਈਵਾਲੀ ਵਿੱਚ ਚਲਾਇਆ ਜਾ ਰਿਹਾ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਐਕਸ-04 ਮਿਸ਼ਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਸੀ। ਸ਼ੁਭਾਂਸ਼ੂ ਸ਼ੁਕਲਾ 19 ਜੂਨ 2025 ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਰਵਾਨਾ ਹੋਣਗੇ। ਮਿਸ਼ਨ ਦੇ ਲਾਂਚ ਦੇ ਨਾਲਸ਼ੁਭਾਂਸ਼ੂ ਸ਼ੁਕਲਾ ਪੁਲਾੜ ਜਾਣ ਵਾਲੇ ਚੋਣਵੇਂ ਭਾਰਤੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਜਾਣਗੇ।
 
ਇਸ ਮਿਸ਼ਨ ਨੂੰ ਪਹਿਲਾਂ ਹੀ ਲਾਂਚ ਕਰ ਦਿੱਤਾ ਜਾਣਾ ਸੀ ਪਰ ਫਾਲਕਨ 9 ਰਾਕੇਟ ਚ ਆਕਸੀਜਨ ਦੀ ਸਮੱਸਿਆ ਦੇਖੀ ਗਈ, ਜਿਸ ਕਾਰਨ ਲਾਂਚ ਕਰਨ ਦਾ ਸਮਾਂ ਵਧਾ ਦਿੱਤਾ ਗਿਆ। ਇਸਰੋ ਨੇ ਸਪੱਸ਼ਟ ਕੀਤਾ ਹੈ ਕਿ Ax-04 ਮਿਸ਼ਨ 19 ਜੂਨ ਨੂੰ ਲਾਂਚ ਕਰਨ ਦੀ ਮੀਤੀ ਨਿਰਧਾਰਤ ਕੀਤੀ ਗਈ ਹੈ। ਇਸਰੋਐਕਸੀਓਮ ਸਪੇਸ ਅਤੇ ਸਪੇਸਐਕਸ ਵਿਚਕਾਰ ਹੋਈ ਇੱਕ ਫਾਲੋ-ਆਨ ਕੋਆਰਡੀਨੇਸ਼ਨ ਮੀਟਿੰਗ ਦੌਰਾਨ ਇਹ ਪੁਸ਼ਟੀ ਕੀਤੀ ਗਈ ਹੈ ਕਿ ਫਾਲਕਨ 9 ਲਾਂਚ ਵਹੀਕਲ ਵਿੱਚ ਦੇਖੇ ਗਏ ਤਰਲ ਆਕਸੀਜਨ ਲੀਕ ਨੂੰ ਸਫਲਤਾਪੂਰਵਕ ਹੱਲ ਕਰ ਲਿਆ ਗਿਆ ਹੈ।

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds