ਵੀਅਤਨਾਮ ‘ਚ ਪਲਟੀ ਟੂਰਿਸਟ ਬੋਟ !

ਵੀਅਤਨਾਮ ‘ਚ ਪਲਟੀ ਟੂਰਿਸਟ ਬੋਟ !

ਵੀਅਤਨਾਮ ਦੇ ਫੂ ਕੁਓਕ ਟਾਪੂ (ਆਈਲੈਂਡ) ਦੇ ਨੇੜੇ ਸ਼ਨੀਵਾਰ ਨੂੰ ਇੱਕ ਕਿਸ਼ਤੀ (ਬੋਟ) ਪਲਟ ਗਈ। ਨਿਊਜ਼ ਏਜੰਸੀ ਰੌਇਟਰਜ਼ ਮੁਤਾਬਕ, ਇਨ੍ਹਾਂ ਵਿੱਚੋਂ 32 ਭਾਰਤੀ ਸਨ। ਹਾਦਸੇ ਵਿੱਚ 15 ਭਾਰਤੀਆਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਸੈਲਾਨੀ ਸਨ।ਕਿਸ਼ਤੀ ‘ਤੇ ਕੁੱਲ 4 ਕਰੂ ਮੈਂਬਰਾਂ ਸਮੇਤ 36 ਲੋਕ ਸਵਾਰ ਸਨ। 21 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਸਥਾਨਕ ਮੀਡੀਆ ਅਨੁਸਾਰ ਇਹ ਹਾਦਸਾ ਸਵੇਰੇ 10:30 ਵਜੇ ਵਾਪਰਿਆ।

ਹਾਦਸੇ ਦਾ ਕਾਰਨ ਉੱਚੀਆਂ ਲਹਿਰਾਂ
ਪ੍ਰਤੱਖਦਰਸ਼ੀਆਂ (ਮੌਕੇ ‘ਤੇ ਮੌਜੂਦ ਲੋਕਾਂ) ਮੁਤਾਬਕ ਹਾਦਸੇ ਦਾ ਕਾਰਨ ਸਮੁੰਦਰ ਦੀਆਂ ਉੱਚੀਆਂ ਲਹਿਰਾਂ ਹੋ ਸਕਦੀਆਂ ਹਨ। ਜਿਹੜੀਆਂ ਵੀਡੀਓਜ਼ ਸਾਹਮਣੇ ਆਈਆਂ ਹਨ, ਉਨ੍ਹਾਂ ਵਿੱਚ ਤੇਜ਼ ਲਹਿਰਾਂ ਉੱਠਦੀਆਂ ਦਿਖਾਈ ਦੇ ਰਹੀਆਂ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸੈਲਾਨੀਆਂ ਨੇ ਲਾਈਫ ਜੈਕਟਾਂ ਨਹੀਂ ਪਾਈਆਂ ਹੋਈਆਂ ਸਨ।

ਰੁਟ ਨਗੋਆਈ ਟਾਪੂ ਘੁੰਮਣ ਜਾ ਰਹੇ ਸਨ
ਕਿਸ਼ਤੀ ਭਾਰਤੀ ਸੈਲਾਨੀਆਂ ਨੂੰ ਫੂ ਕੁਓਕ ਟਾਪੂ ਦੇ ਨੇੜੇ ਸਥਿਤ ‘ਹੋਨ ਮੇ ਰੁਟ’ ਤੋਂ ਨਗੋਆਈ ਟਾਪੂ ਘੁੰਮਾਉਣ ਲੈ ਕੇ ਜਾ ਰਹੀ ਸੀ, ਪਰ ਇਹ ਤੱਟ (ਕਿਨਾਰੇ) ਤੋਂ ਲਗਭਗ 400 ਮੀਟਰ ਪਹਿਲਾਂ ਹੀ ਪਲਟ ਗਈ।ਨਗੋਆਈ ਟਾਪੂ ਆਪਣੇ ਸਾਫ਼ ਸਮੁੰਦਰ, ਛੋਟੇ ਬੀਚਾਂ ਅਤੇ ਕੋਰਲ ਰੀਫ਼ ਡਾਈਵਿੰਗ ਲਈ ਮਸ਼ਹੂਰ ਹੈ। ਇੱਥੇ ਪਹੁੰਚਣ ਲਈ ਸੈਲਾਨੀ ਆਮ ਤੌਰ ‘ਤੇ ਐਨ ਥੋਈ ਬੰਦਰਗਾਹ ਤੋਂ ਕਿਸ਼ਤੀ ਜਾਂ ਸਪੀਡਬੋਟ ਕਿਰਾਏ ‘ਤੇ ਲੈਂਦੇ ਹਨ।

ਹੈਲਪਲਾਈਨ ਨੰਬਰ ਜਾਰੀ, ਕੰਟਰੋਲ ਰੂਮ ਸਥਾਪਿਤ
ਭਾਰਤੀ ਦੂਤਾਵਾਸ (ਇੰਡੀਅਨ ਐੰਬੈਸੀ) ਨੇ ਦੱਸਿਆ ਕਿ ਯਾਤਰੀਆਂ ਦੀ ਮਦਦ ਲਈ ਇੱਕ ਕੰਟਰੋਲ ਰੂਮ ਬਣਾਇਆ ਗਿਆ ਹੈ। ਇਸ ਨਾਲ ਸੰਪਰਕ ਕਰਨ ਲਈ ਹੈਲਪਲਾਈਨ ਨੰਬਰ +84 36 281 7930, +84 91 552 37 14 ਅਤੇ +84 33 452 0414 ਜਾਰੀ ਕੀਤੇ ਗਏ ਹਨ।

Exit mobile version