
ਮੁਹਾਲੀ – ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਮਿਲੀ ਜਾਣਕਾਰੀ ਅਨੁਸਾਰ ਅਦਾਲਤ ਨੇ ਸ਼ੇਖ ਹਸੀਨਾ ਨੂੰ ਮਾਣਹਾਨੀ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ। ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਛੇ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ (International Criminal Tribunal) ਨੇ ਸ਼ੇਖ ਹਸੀਨਾ ਨੂੰ ਸਜ਼ਾ ਦਾ ਫੈਸਲਾ ਸੁਣਾਇਆ ਹੈ। 2 ਜੁਲਾਈ ਨੂੰ ਤਿੰਨ ਮੈਂਬਰੀ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਕਰਨ ਤੋਂ ਬਾਅਦ ਉਹਨਾਂ ਦੀ ਸਜ਼ਾ ਦਾ ਫੈਸਲਾ ਸੁਣਾਇਆ। ਹਸੀਨਾ ਦੇ ਮਾਮਲੇ ਦੀ ਸੁਣਵਾਈ ਜਸਟਿਸ ਮੁਹੰਮਦ ਗੁਲਾਮ ਮੁਰਤਜ਼ਾ ਮਜੂਮਦਾਰ ਨੇ ਸ਼ੇਖ ਵੱਲੋਂ ਕੀਤੀ ਗਈ ਹੈ।
ਪਿਛਲੇ ਸਾਲ ਸ਼ੇਖ ਹਸੀਨਾ ਦੀ ਇੱਕ ਆਡੀਓ ਕਲਿੱਪ ਲੀਕ ਹੋਈ ਸੀ। ਸ਼ੇਖ ਹਸੀਨਾ ਦੀ ਆਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਸੀ। ਸ਼ੇਖ ਹਸੀਨਾ ਗੋਬਿੰਦਗੰਜ ਉਪ-ਜ਼ਿਲ੍ਹਾ ਚੇਅਰਮੈਨ ਸ਼ਕੀਲ ਬੁਲਬੁਲ ਨਾਲ ਗੱਲ ਕਰ ਰਹੀ ਸੀ, ਆਡੀਓ ਕਲਿੱਪ ਵਿੱਚ ਸ਼ੇਖ ਹਸੀਨਾ ਨੇ ਕਿਹਾ ਸੀ ਕਿ ‘ਮੇਰੇ ਵਿਰੁੱਧ 227 ਮਾਮਲੇ ਦਰਜ ਹਨ। ਇਸ ਲਈ ਮੈਨੂੰ 227 ਲੋਕਾਂ ਨੂੰ ਮਾਰਨ ਦਾ ਲਾਇਸੈਂਸ ਮਿਲ ਗਿਆ ਹੈ।‘ ਅਦਾਲਤ ਨੇ ਇਸ ਬਾਰੇ ਕਿਹਾ ਕਿ ਸਜ਼ਾ ਦੋਸ਼ੀ ਦੇ ਅਦਾਲਤ ਵਿੱਚ ਆਤਮ ਸਮਰਪਣ ਕਰਨ ਜਾਂ ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਹੀ ਸ਼ੁਰੂ ਹੋਵੇਗੀ। ਫੋਰੈਂਸਿਕ ਜਾਂਚ ਦੇ ਆਧਾਰ ‘ਤੇ, ਜਾਂਚਕਰਤਾਵਾਂ ਨੇ ਕਿਹਾ ਕਿ ਆਡੀਓ ਕਲਿੱਪ ਵਿੱਚ ਆਵਾਜ਼ ਸ਼ੇਖ ਹਸੀਨਾ ਦੀ ਸੀ।