ਪੰਜਾਬ ‘ਚ ਗਰਮੀ ਕਾਰਨ ਬਿਜਲੀ ਦੀ ਮੰਗ ਨੇ ਤੋੜੇ ਰਿਕਾਰਡ

ਮੋਹਾਲੀ- ਪੰਜਾਬ ਵਿੱਚ ਲਗਾਤਾਰ ਕੜਾਕੇ ਦੀ ਗਰਮੀ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਨੇ ਪੰਜਾਬ ਚ ਅੱਜ ਹੀਟਵੇਵ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈਪਿਛਲੇ ਕਈ ਦਿਨਾਂ ਤੋਂ ਪੈ ਰਹੀ ਇਸ ਅੱਤ ਦੀ ਗਰਮੀ ਕਾਰਨ ਪੰਜਾਬ ਚ ਬਿਜਲੀ ਦੀ ਮੰਗ ਦੀ ਲਗਾਤਾਰ ਵੱਧ ਰਹੀ ਹੈਜਿਸ ਕਾਰਨ ਪੰਜਾਬ ਵਿਚ ਇਸ ਵਾਰ ਬਿਜਲੀ ਦੀ ਮੰਗ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨI
ਤੁਹਾਨੂੰ ਦੱਸ ਦੇਈਏ ਕਿ ਪਿਛਲੇ 24 ਘੰਟਿਆਂ ਵਿਚ ਬਿਜਲੀ ਦੀ ਮੰਗ 16192 ਮੈਗਾਵਾਟ ਸੀਹੁਣ ਇਸ ਦੀ ਮੰਗ 16800 ‘ਤੇ ਪਹੁੰਚ ਚੁੱਕੀ ਹੈਇਸੇ ਤਰ੍ਹਾਂ ਇੱਕ ਹਫ਼ਤਾ ਪਹਿਲਾਂ  ਸੂਬੇ ’ਚ ਬਿਜਲੀ ਮੰਗ 11,000 ਮੈਗਾਵਾਟ ਤੱਕ ਸੀਜੋ ਰੋਜ਼ਾਨਾ ਵੱਧਦੀ ਹੋਈ ਸੋਮਵਾਰ ਨੂੰ 15,640 ਮੈਗਾਵਾਟ ਤੋਂ ਵੱਧ ਦਰਜ ਕੀਤੀ ਗਈ। ਜੇ ਇਸ ਤਰ੍ਹਾਂ ਤਿੰਨ-ਚਾਰ ਦਿਨਾਂ ’ਚ ਹੀ 5000 ਮੈਗਾਵਾਟ ਬਿਜਲੀ ਦੀ ਮੰਗ ਵੱਧ ਗਈ। ਇਸ ਤੋਂ ਬਾਅਦ ਮੰਗਲਵਾਰ ਨੂੰ ਪਿਛਲੇ ਰਿਕਾਰਡ ਤੋੜਦੇ ਹੋਏ ਬਿਜਲੀ ਦੀ ਮੰਗ 16192 ਮੈਗਾਵਾਟ ਤੱਕ ਪੁੱਜ ਗਈ। ਪਰ ਬੁੱਧਵਾਰ ਨੂੰ ਇਹ ਮੰਗ ਰਿਕਾਰਡ ਤੋੜ 16,836 ਮੈਗਾਵਾਟ ਤੱਕ ਪੁੱਜ ਗਈI
ਜੇਕਰ ਬਿਜਲੀ ਦੀ ਮੰਗ ਇਸ ਤਰ੍ਹਾਂ ਹੀ ਵੱਧਦੀ ਰਹੀ ਤਾਂ ਬਿਜਲੀ ਗਰਿੱਡ ਨੂੰ ਬਚਾਉਣ ਲਈ 17,000 ਮੈਗਾਵਾਟ ਤੋਂ ਘੱਟ ਰੱਖਣ ਲਈ ਬਿਜਲੀ ਸਪਲਾਈ ਦੇ ਕੱਟ ਲਗਾਉਣੇ ਪੈ ਸਕਦੇ ਹਨ। ਇਸ ਦੇ ਨਾਲ ਹੀ ਝੋਨੇ ਦੀ ਬਿਜਾਈ ਕਾਰਨ ਕਿਸਾਨਾਂ ਨੂੰ ਹਰ ਰੋਜ਼ ਘੰਟੇ ਲਗਾਤਾਰ ਬਿਜਲੀ ਦਿੱਤੀ ਜਾ ਰਹੀ ਹੈ। ਇਸ ਕਾਰਨ ਬਿਜਲੀ ਦੀ ਮੰਗ ਹੋਰ ਵੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਇਸ ਦੇ ਨਾਲ ਹੀ ਬਿਜਲੀ ਦੀ ਮੰਗ ਹੁਣ 16,836 ਮੈਗਾਵਾਟ ਤੱਕ ਪਹੁੰਚ ਗਈ ਹੈਜੇਕਰ ਬਿਜਲੀ ਦੀ ਮੰਗ ਇਸੇ ਤਰ੍ਹਾਂ  ਵੱਧਦੀ ਰਹੀ ਤਾਂ PSPCL ਨੂੰ ਗਰਿੱਡ ਦੀ ਰੱਖਿਆ ਲਈ ਕੁਝ ਖੇਤਰਾਂ ਚ ਬਿਜਲੀ ਦੀ ਸਪਲਾਈ ਕੱਟਣੀ ਪੈ ਸਕਦੀ ਹੈ। 
Exit mobile version