ਜਜ਼ਬੇ ਨੂੰ ਸਲਾਮ : ਭੱਠੇ ‘ਤੇ ਕੰਮ ਕਰਨ ਵਾਲਾ ਅਕਾਸ਼ਦੀਪ ਬਣਿਆ ਭਾਰਤੀ ਸੈਨਾ ਵਿੱਚ ਲੈਫਟੀਨੈਂਟ

ਚੰਡੀਗੜ੍ਹ : ਵੱਡਾ ਜਜ਼ਬਾ ਰੱਖਣ ਵਾਲੇ ਵਿਅਕਤੀ ਨੂੰ ਆਪਣੇ ਸੁਪਨੇ ਪੂਰੇ ਕਰਨ ਤੋਂ ਕੋਈ ਵੀ ਰੋਕ ਨਹੀਂ ਸਕਦਾ। ਇਕ ਅਜਿਹਾ ਪ੍ਰੇਰਿਤ ਕਰਨ ਵਾਲਾ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਹੈਜਿੱਥ ਭੱਠੇ ਤੇ ਕੰਮ ਕਰਨ ਵਾਲੇ ਅਕਾਸ਼ਦੀਪ ਨੇ ਮਿਹਨਤ ਕਰਕੇ ਵੱਡਾ ਮੁਕਾਮ ਹਾਸਲ ਕੀਤਾ ਹੈਇਸ ਦੇ ਨਾਲ ਹੀ ਆਪਣੇ ਮਾਪਿਆਂ ਦਾ ਵੀ ਨਾਮ ਰੋਸ਼ਨ ਕੀਤਾ ਹੈ। ਆਕਾਸ਼ਦੀਪ ਪਿੰਡ ਕੋਟ ਸੁਖੀਆ ਦਾ ਰਹਿਣ ਵਾਲਾ ਹੈਉਸ ਨੇ ਮਿਹਨਤ-ਮਜ਼ਦੂਰੀ ਕੀਤੀਉਸ ਦੇ ਮਾਪੇ ਵੀ ਮਜ਼ਦੂਰੀ ਕਰਦੇ ਸਨ। ਆਕਾਸ਼ ਨੇ ਸਰਕਾਰੀ ਸਕੂਲ ਵਿੱਚ ਪੜ੍ਹਾਈ ਕੀਤੀ ਹੈਕਈ ਵਾਰ ਤਾਂ ਸਰਕਾਰੀ ਸਕੂਲ ਦੀ ਫੀਸ ਦੇਣ ਦੇ ਵੀ ਉਹਨਾਂ ਕੋਲ ਪੈਸੇ ਨਹੀਂ ਹੁੰਦੇ ਸਨ। ਸਕੂਲੀ ਅਧਿਆਪਕ ਅਕਾਸ਼ਦੀਪ ਦੀ ਫੀਸ ਭਰਦੇ ਸਨਕਿਉਂਕਿ ਆਕਾਸ਼ ਬਚਪਨ ਤੋਂ ਹੀ ਕੁਝ ਵੱਖਰਾ ਕਰਨ ਦਾ  ਜਨੂੰਨ ਸੀ।
 
ਉਸ ਨੇ ਹਿੰਮਤ ਤੇ ਮਿਹਨਤ ਨਾਲ ਪੜ੍ਹਾਈ ਕੀਤੀਉਹਨਾਂ ਨੇ ਭਾਰਤੀ ਵਾਯੂ ਸੇਨਾ ਦੀ ਭਰਤੀ ਵੇਖੀਅਕਾਸ਼ਦੀਪ ਦੀ ਬਤੌਰ ਹੌਲਦਾਰ ਭਰਤੀ ਹੋਈ ਹੈ। ਭਾਰਤੀ ਵਾਯੂ ਸੈਨਾ ਨੌਕਰੀ ਦੌਰਾਨ ਜਦ ਵੀ ਉਸ ਨੂੰ ਛੁੱਟੀ ਹੁੰਦੀ ਸੀ ਤਾਂ ਉਹ ਆਪਣੇ ਘਰ ਦੋ ਦਿਨ  ਰਹਿੰਦਾ  ਅਤੇ ਆਪਣੀ ਨੌਕਰੀ ਨੂੰ ਅੱਗੇ ਵਧਾਉਣ ਲਈ ਤੇ ਵੱਡਾ ਪਦ ਹਾਸਲ ਕਰ ਲਈਉਹ ਚੰਡੀਗੜ੍ਹ ਜਾਂਦਾ ਸੀ। ਉਨ੍ਹਾਂ ਨੇ ਵੱਡਾ ਪਦ ਹਾਸਲ ਕਰਨ ਲਈ ਬਹੁਤ ਮਿਹਨਤ ਕੀਤੀ। ਜਦ ਉਨ੍ਹਾਂ ਨੂੰ ਮਿਹਨਤ ਦਾ ਫਲ ਮਿਲਿਆ ਤਾਂ ਉਹ ਭਾਰਤੀ ਸੈਨਾ ਵਿੱਚ ਲੈਫਟੀਨੈਂਟ ‘ਚ ਭਰਤੀ ਹੋ ਗਏ ਤਾਂ ਉਨ੍ਹਾਂ ਦੇ ਪਰਿਵਾਰ ‘ਚ ਖੁਸ਼ੀ ਦਾ ਮਾਹੌਲ ਪੈਦਾ ਹੋ ਗਿਆਹਰ ਕੋਈ ਬਹੁਤ ਜ਼ਿਆਦਾ ਖੁਸ਼ ਸੀ। ਕਿਉਂਕਿ ਹੁਣ ਆਕਾਸ਼ਦੀਪ ਇੱਕ ਸਿਪਾਹੀ ਤੋਂ ਲੈਫਟੀਨੈਂਟ ਬਣ ਗਿਆ ਸੀ ਜਿਵੇਂ ਹੀ ਇਹ ਖ਼ਬਰ ਪੂਰੇ ਇਲਾਕੇ ਵਿੱਚ ਫੈਲੀ ਤਾਂ ਹਰ ਕੋਈ ਉਹਨਾਂ ਦੇ ਪਰਿਵਾਰ ਦੇ ਘਰ ਵਧਾਈਆਂ ਦੇਣ ਲਈ ਪਹੁੰਚਿਆ। ਆਕਾਸ਼ਦੀਪ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਸੰਘਰਸ਼ ਵੇਖਿਆਫਿਰ ਵੀ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਸਫਲਤਾ ਉਨ੍ਹਾਂ ਨੂੰ ਹਾਸਲ ਹੋਈਇਸ ਨੂੰ ਜਜ਼ਬਾ ਆਖਦੇ ਹਨ।
Exit mobile version