
ਮੁਹਾਲੀ : ਸਵੇਜ਼ ਦੀ ਖਾੜੀ ਵਿੱਚ ਵੱਡਾ ਹਾਦਸਾ ਵਾਪਰਿਆ ਹੈ। ਸਵੇਜ਼ ਦੀ ਖਾੜੀ ਵਿੱਚ ਇੱਕ ਟੈਂਕਰ ਸਮੁੰਦਰ ਵਿੱਚ ਪਲਟ ਗਿਆ ਜਿਸ ਦੌਰਾਨ ਘੱਟੋ-ਘੱਟ ਚਾਰ ਚਾਲਕ ਦਲ ਦੇ ਮੈਂਬਰਾਂ ਦੀ ਮੌਤ ਹੋ ਗਈ ਹੈ, ਇਸ ਦੇ ਨਾਲ ਹੀ ਚਾਰ ਲੋਕ ਹੋਰ ਲਾਪਤਾ ਹੋ ਗਏ ਹਨ। ਪੈਟਰੋਲੀਅਮ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਤੇਲ ਟੈਂਕਰ 1 ਜੁਲਾਈ ਦੀ ਸ਼ਾਮ ਨੂੰ ਰਾਸ ਗ਼ਰੀਬ ਸ਼ਹਿਰ ਦੇ ਨੇੜੇ ਪਲਟਿਆ। ਇਹ ਇੱਕ ਮਹੱਤਵਪੂਰਨ ਸਮੁੰਦਰੀ ਰਸਤਾ ਹੈ, ਜੋ ਕਿ ਲਾਲ ਸਾਗਰ ਦੇ ਉੱਤਰ-ਪੱਛਮੀ ਹਿੱਸੇ ਤੇ ਸਵੇਜ਼ ਦੀ ਖਾੜੀ ਦੇ ਅਫਰੀਕੀ ਹਿੱਸੇ ਨਾਲ ਲੱਗਦਾ ਹੈ।
ਇਸ ਹਾਦਸੇ ਬਾਰੇ ਗਵਰਨਰ ਅਮਰ ਹਨਾਫੀ ਨੇ ਕਿਹਾ ਕਿ ਜਦੋਂ ਜਹਾਜ਼ ਪਲਟਿਆ ਤਾਂ ਇਸ ਵਿੱਚ 30 ਕਰਮਚਾਰੀ ਸਵਾਰ ਸਨ। ਜਿਸ ਦੌਰਾਨ ਉਹਨਾਂ ਨੇ ਕਿਹਾ ਕਿ ਬਚਾਅ ਕਰਮਚਾਰੀਆਂ ਦੁਆਰਾ ਚਾਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਨਾਲ ਹੀ 22 ਹੋਰ ਲੋਕਾਂ ਨੂੰ ਬਚਾਇਆ ਗਿਆ ਹੈ, ਜਿਨ੍ਹਾਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਹੈ। ਜਹਾਜ਼ ਪਲਟਣ ਦਾ ਕਾਰਨ ਕੀ ਸੀ ਇਸ ਦੀ ਪੁਸ਼ਟੀ ਫਿਲਹਾਲ ਨਹੀਂ ਹੋਈ ਹੈ। ਅਧਿਕਾਰੀਆਂ ਨੇ ਕਿਹਾ ਕਿ ਜਾਂਚ ਜਾਰੀ ਹੈ।
ਮੰਤਰਾਲੇ ਨੇ ਬਿਆਨ ਨੂੰ ਜਾਰੀ ਕਰਦੇ ਹੋਏ ਕਿਹਾ ਕਿ ਇਹ ਘਟਨਾ ਗੇਬਲ ਅਲ-ਜੀਟ ਨਾਮਕ ਇੱਕ ਖੇਤਰ ਵਿੱਚ ਵਾਪਰੀ ਹੈ। ਜੋ ਕਿ ਮਿਸਰ ਦਾ ਇੱਕ ਪ੍ਰਮੁੱਖ ਤੇਲ ਉਤਪਾਦਨ ਸਥਾਨ ਹੈ।ਸਵੇਜ਼ ਨਹਿਰ ਤੋਂ ਲਗਭਗ 300 ਕਿਲੋਮੀਟਰ ਦੱਖਣ ਵਿੱਚ ਹੈ। ਰਾਬੀਈ ਨੇ ਇੱਕ ਬਿਆਨ ਵਿੱਚ ਕਿਹਾ ਕਿ 2 ਜੁਲਾਈ ਨੂੰ 33 ਜਹਾਜ਼ਾਂ ਦੇ ਗਲੋਬਲ ਜਲ ਮਾਰਗ ਵਿੱਚੋਂ ਲੰਘਣ ਦਾ ਪ੍ਰੋਗਰਾਮ ਸੀ।