ਮੁਹਾਲੀ- ਸਾਲ 2025 ਦੇ ਚੜ੍ਹਦੇ ਮਹੀਨੇ ਲੋਕਾਂ ਨੂੰ ਮਹਿੰਗਾਈ ਦੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈl ਆਏ ਮਹੀਨੇ ਲੋਕਾਂ ਦੀਆਂ ਜੇਬਾਂ ‘ਤੇ ਮਹਿੰਗਾਈ ਦਾ ਬੋਝ ਵੱਧ ਰਿਹਾ ਹੈl ਇਸ ਦੇ ਨਾਲ ਹੀ ਜੇਕਰ ਤੁਸੀਂ ਰੋਜ਼ਾਨਾ ਰੇਲਗੱਡੀ ਰਾਹੀਂ ਯਾਤਰਾ ਕਰਦੇ ਹੋ, ਤਾਂ ਇਹ ਤੁਹਾਡੇ ਲਈ ਖ਼ਾਸ ਖ਼ਬਰ ਹੈ। ਭਾਰਤੀ ਰੇਲਵੇ ਨੇ 1 ਜੁਲਾਈ ਤੋਂ ਮੇਲ ਅਤੇ ਐਕਸਪ੍ਰੈਸ ਟ੍ਰੇਨਾਂ ਦੇ ਕਿਰਾਏ ਵਧਾਉਣ ਦਾ ਫੈਸਲਾ ਕੀਤਾ ਹੈ। ਭਾਰਤੀ ਰੇਲਵੇ ਨੇ ਮੇਲ ਅਤੇ ਐਕਸਪ੍ਰੈਸ ਟ੍ਰੇਨਾਂ ਵਿੱਚ ਨਾਨ-ਏਸੀ ਕਲਾਸ ਦੇ ਕਿਰਾਏ ਵਿੱਚ 1 ਪੈਸਾ ਅਤੇ ਸਾਰੀਆਂ ਏਸੀ ਕਲਾਸਾਂ ਵਿੱਚ 2 ਪੈਸੇ ਪ੍ਰਤੀ ਕਿਲੋਮੀਟਰ ਵਾਧੇ ਦਾ ਐਲਾਨ ਕੀਤਾ ਹੈ।
ਰੇਲਵੇ ਅਧਿਕਾਰੀਆਂ ਨੇ ਇਸ ਬਾਰੇ 24 ਜੂਨ ਨੂੰ ਹੀ ਜਾਣਕਾਰੀ ਦਿੱਤੀ ਸੀ। ਹਾਲਾਂਕਿ, ਇਸਦੀ ਅਧਿਕਾਰਤ ਤੌਰ ‘ਤੇ 30 ਜੂਨ ਨੂੰ ਜਾਣਕਾਰੀ ਦਿੱਤੀ ਗਈ ਸੀ। ਹਾਲਾਂਕਿ, ਰੇਲਵੇ ਨੇ ਉਪਨਗਰੀਏ ਟ੍ਰੇਨਾਂ ਅਤੇ ਮਾਸਿਕ ਸੀਜ਼ਨ ਟਿਕਟਾਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਦੂਜੇ ਦਰਜੇ ਦੇ ਆਮ ਵਿੱਚ 500 ਕਿਲੋਮੀਟਰ ਤੱਕ ਦੇ ਕਿਰਾਏ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ।
ਲੰਬੀ ਦੂਰੀ ਦੀਆਂ ਟ੍ਰੇਨਾਂ ਦੀਆਂ ਟਿਕਟਾਂ ਵਿੱਚ ਪ੍ਰਤੀ ਕਿਲੋਮੀਟਰ ਅੱਧਾ ਪੈਸਾ ਵਾਧਾ ਕੀਤਾ ਗਿਆ ਹੈ। ਸਲੀਪਰ ਕਲਾਸ (ਆਮ) ਅਤੇ ਪਹਿਲੀ ਸ਼੍ਰੇਣੀ ਦੇ ਯਾਤਰੀਆਂ ਨੂੰ ਵੀ ਅੱਜ ਤੋਂ ਪ੍ਰਤੀ ਕਿਲੋਮੀਟਰ ਅੱਧਾ ਪੈਸਾ ਵੱਧ ਕਿਰਾਇਆ ਦੇਣਾ ਪਵੇਗਾ। ਨਵੇਂ ਆਦੇਸ਼ 1 ਜੁਲਾਈ ਨੂੰ ਜਾਂ ਇਸ ਤੋਂ ਬਾਅਦ ਬੁੱਕ ਕੀਤੀਆਂ ਟਿਕਟਾਂ ‘ਤੇ ਵੀ ਲਾਗੂ ਹੋਣਗੇ। ਇਸ ਤਾਰੀਖ ਤੋਂ ਪਹਿਲਾਂ ਦੇ ਕਿਰਾਏ ‘ਤੇ ਕੋਈ ਸੋਧ ਲਾਗੂ ਨਹੀਂ ਹੋਵੇਗੀ। ਰੇਲਵੇ ਦਾ ਕਹਿਣਾ ਹੈ ਕਿ ਮੈਨੂਅਲ ਅਤੇ ਯੂਟੀਐਸ ਟਿਕਟਿੰਗ ਪ੍ਰਣਾਲੀਆਂ ਨੂੰ ਅਪਡੇਟ ਕੀਤਾ ਜਾ ਰਿਹਾ ਹੈ।
ਰੇਲਵੇ ਨੇ ਇੱਕ ਹੋਰ ਮਹੱਤਵਪੂਰਨ ਨਿਯਮ ਵਿੱਚ ਬਦਲਾਵ ਕੀਤਾ ਹੈ। ਨਵੇਂ ਨਿਯਮ ਦੇ ਤਹਿਤ, ਤਤਕਾਲ ਟਿਕਟਾਂ ਸਿਰਫ਼ ਉਨ੍ਹਾਂ ਯਾਤਰੀਆਂ ਲਈ ਉਪਲਬੱਧ ਹੋਣਗੀਆਂ, ਜਿਨ੍ਹਾਂ ਦਾ ਆਈਆਰਸੀਟੀਸੀ ਖਾਤਾ ਆਧਾਰ ਨਾਲ ਜੁੜਿਆ ਹੋਇਆ ਹੈ। ਜੁਲਾਈ ਦੇ ਮੱਧ ਤੋਂ, ਟਿਕਟ ਖਰੀਦਣ ‘ਤੇ, ਆਧਾਰ ਕਾਰਡ ਨਾਲ ਜੁੜੇ ਮੋਬਾਈਲ ਨੰਬਰ ‘ਤੇ ਇੱਕ OTP ਭੇਜਿਆ ਜਾਵੇਗਾ। ਰੇਲਵੇ ਏਜੰਟ ਤਤਕਾਲ ਬੁਕਿੰਗ ਸ਼ੁਰੂ ਹੋਣ ਤੋਂ 30 ਮਿੰਟ ਪਹਿਲਾਂ ਤੱਕ ਕਿਸੇ ਵੀ ਕਿਸਮ ਦੀ ਟਿਕਟ ਬੁੱਕ ਨਹੀਂ ਕਰ ਸਕਣਗੇ।