BREAKING

ASSAM

ਹੈਵਾਨ ਬਣਿਆ ਪਤੀ, ਪਤਨੀ ਦਾ ਸਿਰ ਕੱਟ ਕੇ ਫਰਿੱਜ਼ ‘ਚ ਰੱਖਿਆ !

ਹੈਵਾਨ ਬਣਿਆ ਪਤੀ, ਪਤਨੀ ਦਾ ਸਿਰ ਕੱਟ ਕੇ ਫਰਿੱਜ਼ ‘ਚ ਰੱਖਿਆ !

ਅਸਾਮ ਦੇ ਗੁਹਾਟੀ ਤੋਂ ਇੱਕ ਰੌਂਗਟੇ ਖੜੇ ਕਰ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਕ ਨਵ-ਵਿਆਹੇ ਮੁੰਡੇ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੈ, ਪਰ ਸਭ ਤੋਂ ਖੌਫਨਾਕ ਗੱਲ ਇਹ ਸੀ ਕਿ ਕੁੜੀ ਦਾ ਸਿਰ ਕੱਟ ਕੇ ਫਰਿੱਜ ‘ਚ ਰੱਖਿਆ ਗਿਆ ਸੀ।ਜਾਣਕਾਰੀ ਅਨੁਸਾਰ, ਘਟਨਾ ਬਾਰੇ ਜਿਵੇਂ ਹੀ ਪਤਾ ਲੱਗਿਆ, ਇਲਾਕੇ ‘ਚ ਦਹਿਸ਼ਤ ਫੈਲ ਗਈ। ਪੁਲਿਸ ਜਾਂਚ ਦੌਰਾਨ ਦੋਸ਼ੀ ਨੇ ਆਤਮ ਸਮਰਪਣ ਕਰ ਦਿੱਤਾ ਹੈ, ਜਿਸਦੀ ਪਛਾਣ 30 ਸਾਲਾ ਰਾਮਾਨੁਜ ਗੋਸਵਾਮੀ ਵਜੋਂ ਹੋਈ ਹੈ। ਰਾਮਾਨੁਜ ‘ਤੇ ਆਪਣੀ ਪਤਨੀ ਰੀਆ (Riya Talukdar Murder Case) ਦੀ ਹੱਤਿਆ ਕਰਨ ਅਤੇ ਉਸਦੀ ਲਾਸ਼ ਨੂੰ ਫਰਿੱਜ ਵਿੱਚ ਲੁਕਾਉਣ ਦਾ ਦੋਸ਼ ਹੈ।

ਕੁੱਝ ਮਹੀਨੇ ਪਹਿਲਾਂ ਹੀ ਹੋਇਆ ਸੀ ਰੀਆ ਤੇ ਰਾਮਾਨੁਜ ਦਾ ਵਿਆਹ

ਦੱਸਿਆ ਜਾ ਰਿਹਾ ਹੈ ਕਿ ਇਸ ਜੋੜੇ ਦਾ ਵਿਆਹ ਕੁਝ ਮਹੀਨੇ ਪਹਿਲਾਂ ਹੀ ਹੋਇਆ ਸੀ। ਉਹ ਗੁਹਾਟੀ ਦੇ ਹਾਟੀਗਾਓਂ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਇੱਕ ਅਪਾਰਟਮੈਂਟ ਵਿੱਚ ਰਹਿੰਦੇ ਸਨ। ਸਥਾਨਕ ਨਿਵਾਸੀਆਂ ਨੇ ਹਾਟੀਗਾਓਂ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ ਕਿ ਫਲੈਟ ਵਿੱਚੋਂ ਬਦਬੂ ਆ ਰਹੀ ਸੀ; ਜੋੜਾ ਪਿਛਲੇ ਦੋ ਦਿਨਾਂ ਤੋਂ ਨਹੀਂ ਦੇਖਿਆ ਗਿਆ ਸੀ ਅਤੇ ਉਨ੍ਹਾਂ ਦੇ ਫ਼ੋਨ ਬੰਦ ਸਨ।

ਲਿਫਾਫੇ ‘ਚ ਫਰਿੱਜ ਵਿਚੋਂ ਮਿਲਿਆ ਸਿਰ

ਜਦੋਂ ਪੁਲਿਸ ਅਪਾਰਟਮੈਂਟ ‘ਤੇ ਪਹੁੰਚੀ ਅਤੇ ਫਲੈਟ ਦਾ ਦਰਵਾਜ਼ਾ ਤੋੜਿਆ, ਤਾਂ ਉਨ੍ਹਾਂ ਨੂੰ ਇੱਕ ਕੁੜੀ ਦੀ ਟੁਕੜੇ-ਟੁਕੜੇ ਕੀਤੀ ਲਾਸ਼ ਮਿਲੀ। ਉਸਦੀ ਪਛਾਣ 25 ਸਾਲਾ ਰੀਆ ਤਾਲੁਕਦਾਰ ਵਜੋਂ ਹੋਈ, ਉਂਗਲਾਂ ਅੰਸ਼ਕ ਤੌਰ ‘ਤੇ ਕੱਟੀਆਂ ਹੋਈਆਂ ਸਨ, ਲਾਸ਼ ਗਲੀ ਪਈ ਸੀ ਅਤੇ ਉਸਦਾ ਸਿਰ ਗਾਇਬ ਸੀ। ਘਰ ਦੀ ਤਲਾਸ਼ੀ ਲੈਣ ‘ਤੇ ਪੁਲਿਸ ਨੂੰ ਮ੍ਰਿਤਕ ਦਾ ਸਿਰ ਫਰਿੱਜ ਵਿੱਚ ਰੱਖੇ ਇੱਕ ਪੋਲੀਥੀਨ ਬੈਗ ਦੇ ਅੰਦਰ ਮਿਲਿਆ।ਪੁਲਿਸ ਨੇ ਲਾਸ਼ ਅਤੇ ਕੱਟਿਆ ਹੋਇਆ ਸਿਰ ਬਰਾਮਦ ਕਰ ਲਿਆ ਹੈ ਅਤੇ ਪੋਸਟਮਾਰਟਮ ਲਈ ਮੋਰਚਰੀ ਵਿੱਚ ਭੇਜ ਦਿੱਤਾ ਹੈ। ਇਸ ਦੌਰਾਨ ਫਰਾਰ ਪਤੀ ਨੇ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ ਅਤੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Leave A Reply

Your email address will not be published. Required fields are marked *

Related Posts

No Content Available
Subscribe to Our Newsletter!

This will close in 0 seconds