ਹੁਸ਼ਿਆਰਪੁਰ ‘ਚ ਤੇਜ਼ ਰਫ਼ਤਾਰ ਦਾ ਕਹਿਰ! ਟਿੱਪਰ ਅਤੇ ਸਕੂਟਰੀ ਦੀ ਹੋਈ ਭਿਆਨਕ ਟੱਕਰ
ਹੁਸ਼ਿਆਰਪੁਰ ‘ਚ ਤੇਜ਼ ਰਫ਼ਤਾਰ ਦੀ ਕਹਿਰ ਵੇਖਣ ਨੂੰ ਮਿਲਿਆ। ਹੁਸ਼ਿਆਰਪੁਰ ਮਾਰਗ ‘ਤੇ ਪੈਂਦੇ ਪਿੰਡ ਲੱਬਰ ਦੇ ਗੁਰਦੁਆਰੇ ਕੋਲ ਇੱਕ ਟਿੱਪਰ ਚਾਲਕ ਵਲੋਂ ਐਕਟਿਵਾ ਸਵਾਰ ਔਰਤਾਂ ਨੂੰ ਟੱਕਰ ਮਾਰ ਦਿੱਤੇ ਜਾਣ ਕਾਰਨ ਐਕਟਿਵਾ ਸਵਾਰ ਦੋਵੇਂ ਔਰਤਾਂ ਦੀ ਮੌਤ ਹੋ ਗਈ। ਜਦੋਂ ਕਿ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।ਮੌਕੇ ‘ਤੇ ਪਹੁੰਚੀ ਤਲਵਾੜਾ ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਜਾਰੀ ਕਰ ਦਿੱਤੀ ਹੈ। ਮ੍ਰਿਤਕਾ ਕਾਮਨੀ ਦੇ ਪਤੀ ਅਕਸ਼ੇ ਕੁਮਾਰ ਨੇ ਦੱਸਿਆ ਕਿ ਉਹ ਫੌਜ ਵਿੱਚ ਭਰਤੀ ਹੈ ਅਤੇ ਬੀਤੇ ਦਿਨ ਛੁੱਟੀ ਆਇਆ ਸੀ। 15 ਅਗਸਤ ਨੂੰ ਉਸ ਦੀ ਪਤਨੀ ਤੇ ਚਾਚੀ ਨਾਲ ਕਮਾਹੀ ਦੇਵੀ ਤੋਂ ਸਮਾਨ ਲੈ ਕੇ ਵਾਪਸ ਆ ਰਹੇ ਸਨ।

ਇਸੇ ਦੌਰਾਨ ਜਦੋਂ ਸਕੂਟਰੀ PB 54 H 5448 ਉੱਤੇ ਲੱਬਰ ਦੇ ਗੁਰਦੁਆਰਾ ਸਾਹਿਬ ਕੋਲ ਪੁੱਜੀਆਂ ਤਾਂ ਪਿੱਛੇ ਤੋਂ ਆ ਰਹੇ ਤੇਜ਼ ਰਫਤਾਰ ਟਿੱਪਰ ਨੰਬਰ: PB 07 BY 1366 ਜੋ ਕਿ ਕਮਾਹੀ ਦੇਵੀ-ਹੁਸ਼ਿਆਰਪੁਰ ਮਾਰਗ ਵੱਲ ਨੂੰ ਜਾ ਰਿਹਾ ਸੀ, ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਏਨੀ ਭਿਆਨਕ ਸੀ ਕਿ ਹਾਦਸੇ ‘ਚ ਦੋ ਔਕਤਾਂ ਦੀ ਜਾਨ ਚਲੀ ਜਾਂਦੀ ਹੈ। ਅਤੇ ਟਿੱਪਰ ਡਰਾਈਵਰ ਮੌਕੇ ਤੋਂ ਹੀ ਫ਼ਰਾਰ ਹੋ ਜਾਂਦਾ ਹੈ।
ਜਿਸ ਕਾਰਨ ਉਹ ਦੋਵੇਂ ਸੜਕ ‘ਤੇ ਜਾ ਡਿੱਗੀਆਂ ਅਤੇ ਟਿੱਪਰ ਦੇ ਹੇਠਾਂ ਆਉਣ ਕਾਰਨ ਦੋਵਾਂ ਦੀ ਮੌਕੇ ‘ਤੇ ਮੌਤ ਹੋ ਗਈ। ਮੌਕੇ ’ਤੇ ਪੁੱਜੀ ਤਲਵਾੜਾ ਪੁਲਿਸ ਨੇ ਮ੍ਰਿਤਕ ਔਰਤਾਂ ਦੀਆਂ ਲਾਸ਼ਾ ਕਬਜੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਤਲਵਾੜਾ ਪੁਲਿਸ ਨੇ ਮ੍ਰਿਤਕਾ ਦੇ ਪਤੀ ਅਕਸ਼ੇ ਕੁਮਾਰ ਦੇ ਬਿਆਨਾਂ ਉੱਤੇ ਟਿੱਪਰ ਚਾਲਕ ਵਿਨੋਦ ਕੁਮਾਰ ਵਿੱਕੀ ਵਾਸੀ ਕੂਕਾਨੇਟ ਖਿਲਾਫ਼ ਕੇਸ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।










