
ਮੋਹਾਲੀ : ਇਰਾਨ ਅਤੇ ਇਜ਼ਰਾਈਲ ਵਿਚਕਾਰ ਵਧ ਰਹੇ ਯੁੱਧ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਇਰਾਨ ਤੇ ਇਜ਼ਰਾਈਲ ਵਿਚਕਾਰ ਜਾਰੀ ਯੁੱਧ ਦਾ ਅੱਜ ਪੰਜਵਾਂ ਦਿਨ ਹੋ ਗਿਆ ਹੈ। ਇਰਾਨ ਦੀ ਰਾਜਧਾਨੀ ਤਹਿਰਾਨ ‘ਚ ਹਾਲਾਤ ਤੇਜ਼ੀ ਨਾਲ ਖਰਾਬ ਹੋ ਰਹੇ ਹਨ। ਭਾਰਤੀ ਅੰਬੈਸੀ ਨੇ ਤਹਿਰਾਨ ‘ਚ ਮੌਜੂਦ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਸਲਾਹਕਾਰੀ ਜਾਰੀ ਕੀਤੀ ਸੀ। ਪਰ ਸਥਿਤੀ ਇੰਨੀ ਜ਼ਿਆਦਾ ਗੰਭੀਰ ਹੁੰਦੀ ਜਾ ਰਹੀ ਹੈ ਕਿ ਭਾਰਤੀ ਅੰਬੈਸੀ ਨੂੰ ਭਾਰਤੀ ਵਿਦਿਆਰਥੀਆਂ ਨੂੰ ਇਰਾਨ ਤੋਂ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ।

ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ, “ਭਾਰਤੀ ਅੰਬੈਸੀ ਦੀ ਮਦਦ ਨਾਲ ਕੁਝ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਭਾਰਤੀ ਅੰਬੈਸੀ ਈਰਾਨ ‘ਚ ਮੌਜੂਦ ਭਾਰਤੀਆਂ ਨਾਲ ਸੰਪਰਕ ‘ਚ ਹੈ। ਅੰਬੈਸੀ ਉਨ੍ਹਾਂ ਨੂੰ ਸਾਰੀਆਂ ਜ਼ਰੂਰੀ ਚੀਜ਼ਾਂ ਮੁਹੱਈਆ ਕਰਵਾ ਰਹੀ ਹੈ। ਉਹਨਾਂ ਵਿਦਿਆਰਥੀਆਂ ਨੂੰ ਸੁਰੱਖਿਅਤ ਸਥਾਨ ‘ਤੇ ਪਹੁੰਚਣ ਦੀ ਭਾਰਤੀ ਅੰਬੈਸੀ ਪੂਰੀ ਕੋਸ਼ਿਸ਼ ਕਰ ਰਹੀ ਹੈl ਕੁਝ ਭਾਰਤੀਆਂ ਨੂੰ ਇਰਾਨ ਤੋਂ ਬਾਹਰ ਸੁਰੱਖਿਅਤ ਰਸਤੇ ਰਾਹੀਂ ਆਰਮੇਨੀਆ ਪਹੁੰਚਾਇਆ ਗਿਆ ਹੈ। ਤਹਿਰਾਨ ਦੇ ਉਰਮੀਆ ਮੈਡੀਕਲ ਕਾਲਜ ‘ਚ ਲਗਪਗ 100 ਤੋਂ ਵੱਧ ਭਾਰਤੀ ਵਿਦਿਆਰਥੀ ਪੜ੍ਹ ਰਹੇ ਹਨ, ਸਾਰੇ ਵਿਦਿਆਰਥੀਆਂ ਨੂੰ ਸੁਰੱਖਿਅਤ ਸੀਮਾ ਪਾਰ ਕਰ ਕੇ ਆਰਮੇਨੀਆ ਪਹੁੰਚਾਇਆ ਗਿਆ ਹੈ।
ਭਾਰਤੀਆਂ ਲਈ ਜਾਰੀ ਕੀਤੇ ਗਏ ਹੈਲਪਲਾਈਨ ਨੰਬਰ

ਇਰਾਨ ‘ਚ ਭਾਰਤੀਆਂ ਦੀ ਮਦਦ ਲਈ ਵਿਦੇਸ਼ ਮੰਤਰਾਲੇ ਨੇ ਹੈਲਪਲਾਈਨ ਨੰਬਰ ਜਾਰੀ ਕੀਤੇ, ਜਿਨ੍ਹਾਂ ਰਾਹੀਂ ਲੋਕ ਭਾਰਤੀ ਅੰਬੈਸੀ ਨਾਲ ਸੰਪਰਕ ਕਰ ਸਕਦੇ ਹਨ। ਕੰਟਰੋਲ ਰੂਮ – 1800118797, +91-11-23012113, +91-11-23014104, +91-11-23017905, +91-9968291988। ਈਮੇਲ – situationroom@mea.gov.in।
ਭਾਰਤੀ ਅੰਬੈਸੀ ਨਾਲ ਸੰਪਰਕ ਲਈ ਕਾਲ ਕਰਨ ਲਈ +98 9128109115, +98 9128109109 ਇਸ ਨੰਬਰ ‘ਤੇ ਸੰਪਰਕ ਕਰੋ। ਵ੍ਹਟਸਐਪ ‘ਤੇ ਸੰਪਰਕ ਕਰਨ ਲਈ +98 901044557, +98 9015993320, +91 8086871709 ਇਹ ਨੰਬਰ ਹਨ। ਇਸ ਦੌਰਾਨ ਜੇਕਰ ਤੁਸੀਂ ਈਮੇਲ ਕਰਨੀ ਹੋਵੇ ਤਾਂ cons.tehran@mea.gov.in ਇਸ ‘ਤੇ ਕਰ ਸਕਦੇ ਹੋ।

ਇਸ ਦੌਰਾਨ ਭਾਰਤੀ ਦੂਤਾਵਾਸ ਨੇ ਇੱਕ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਸਾਰੇ ਭਾਰਤੀ ਨਾਗਰਿਕ ਜੋ ਤਹਿਰਾਨ ਵਿੱਚ ਹਨ ਤੇ ਭਾਰਤੀ ਦੂਤਾਵਾਸ ਦੇ ਸੰਪਰਕ ਵਿੱਚ ਨਹੀਂ ਹਨ, ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਤੁਰੰਤ ਤਹਿਰਾਨ ਵਿੱਚ ਭਾਰਤ ਦੇ ਦੂਤਾਵਾਸ ਨਾਲ ਸੰਪਰਕ ਕਰਨ ਅਤੇ ਆਪਣਾ ਸਥਾਨ ਅਤੇ ਸੰਪਰਕ ਨੰਬਰ ਪ੍ਰਦਾਨ ਕਰਨl ਇਸ ਦੇ ਲਈ ਉਨ੍ਹਾਂ ਨੇ ਮੋਬਾਈਲ ਨੰਬਰ ਜਾਰੀ ਕੀਤੇ ਹਨl