ਪੰਜਾਬ ਕਾਂਗਰਸ ਲਈ 2027 ਦੀਆਂ ਚੋਣਾਂ ਇਕ ਵੱਡੀ ਪ੍ਰੀਖਿਆ
ਪੰਜਾਬ ਕਾਂਗਰਸ ਦੀ ਰਾਜਨੀਤੀ ‘ਚ ਲਗਾਤਾਰ ਭੁਚਾਲ ਆ ਰਿਹਾ। ਪੰਜਾਬ ਦੇ ਪ੍ਰਭਾਰੀ ਭੁਪੇਸ਼ ਭਘੇਲ ਨੇ ਪੰਜਾਬ ਦੇ ਜ਼ਿਲ੍ਹਿਆਂ ‘ਚ ਜੋ ਪ੍ਰੋਗਰਾਮ ਰੱਖੇ ਨੇ ਉਹ ਪੰਜਾਬ ਕਾਂਗਰਸ ਦੀ ਹਾਈ ਕਮਾਨ ਵੱਲੋਂ ਇਕ ਵੱਡੀ ਗ਼ਲਤੀ ਸਾਬਿਤ ਹੋ ਰਹੇ ਨੇ। ਇਥੇ ਇਹ ਗੱਲ ਸੋਚਣ ਯੋਗ ਹੈ ਕਿ ਹਾਈ ਕਮਾਨ ਨੂੰ ਕੌਣ ਇਹ ਸਲਾਹ ਦੇ ਰਿਹਾ ਹੈ। ਇਸ ਗੱਲ ਤੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਆਪ ਧਿਆਨ ਦੇਣ ਦੀ ਲੋੜ ਹੈ। ਜੋ ਪੰਜਾਬ ‘ਚ ਕਾਂਗਰਸ ਨੂੰ ਖਤਮ ਕਰਨ ਤੇ ਲੱਗੇ ਹੋਏ ਹਨ ਓਹਨਾ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ਇਹ ਦੇਖਣ ਯੋਗ ਹੈ ਕਿ ਜਦੋ ਤੋਂ ਪੰਜਾਬ ਚ ਭੁਪੇਸ਼ ਭਘੇਲ ਆਏ ਹਨ ਪੰਜਾਬ ਦਾ ਗ੍ਰਾਫ਼ 50 ਪ੍ਰਤੀਸ਼ਤ ਨੀਚੇ ਗਿਰ ਗਿਆ ਹੈ। ਇਹ ਗੱਲ ਜ਼ਿਕਰ ਯੋਗ ਹੈ ਕਿ ਭੁਪੇਸ਼ ਭਘੇਲ ਇਕ ਪ੍ਰਭਾਰੀ ਦੇ ਤੌਰ ਤੇ ਪੰਜਾਬ ਆਏ ਹਨ ਓਹਨਾ ਨੂੰ ਕਿਸੇ ਵੀ ਵਿਵਾਦ ‘ਚ ਨਹੀਂ ਪੈਣਾ ਚਾਹੀਦਾ ਸੀ। ਓਹਨਾ ਨੂੰ ਇਹ ਸੋਚਣਾ ਚਾਹੀਦਾ ਸੀ ਕਿ ਉਹ ਕਦੇ ਵੀ ਰਾਜਾ ਵੜਿੰਗ ਦੀ ਗੱਡੀ ‘ਚ ਨਾ ਬੈਠਣ ਅਤੇ ਨਾ ਹੀ ਓਹਨਾ ਦੇ ਕਹੇ ਤੇ ਕਿਸੇ ਵੀ ਪ੍ਰੋਗਰਾਮ ਤੇ ਜਾਣ। ਓਹਨਾ ਨੂੰ ਆਪਣੀ ਅਲੱਗ ਤੋਂ ਗੱਡੀ ਅਤੇ ਡਰਾਈਵਰ ਰੱਖਣਾ ਚਾਹੀਦਾ ਸੀ ਤਾਂ ਜੋ ਵਿਰੋਧੀਆਂ ਨੂੰ ਓਹਨਾ ‘ਤੇ ਤੰਜ ਕੱਸਣ ਦਾ ਮੌਕਾ ਨਾ ਮਿਲਦਾ। ਪੰਜਾਬ ਦਾ ਮਾਹੌਲ ਲਗਾਤਾਰ ਇਨਾ ਖਰਾਬ ਹੋ ਰਿਹਾ ਹੈ ਕਿ 2027 ਦੀ ਵਿਧਾਨ ਸਭਾ ਚੋਣਾਂ ‘ਚ ਓਹਨਾ ਦੀ ਆਪਣੀ ਪਾਰਟੀ ਲਈ ਨੁਕਸਾਨ ਦੀ ਗੱਲ ਹੈ। ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਆਪ ਅੱਗੇ ਆ ਕੇ ਪੰਜਾਬ ਚ ਕਾਂਗਰਸ ਪਾਰਟੀ ਨੂੰ ਸੰਭਾਲਣਾ ਚਾਹੀਦਾ ਹੈ। ਨਹੀਂ ‘ਤੇ ਉਹ ਦਿਨ ਦੂਰ ਨਹੀਂ ਕਿ ਜਦੋਂ ਕਾਂਗਰਸ ਦਾ ਪੰਜਾਬ ਚੋ ਸਫਾਯਾ ਹੋ ਜਾਵੇਗਾ। ਸਾਡੀ ਡੇ ਟੁ ਡੇ ਦੀ ਟੀਮ ਦਾ ਕਿਸੇ ਰਾਜਨੇਤਾ ਯਾ ਕਿਸੇ ਵੀ ਕਾਂਗਰਸ , ਬੀਜੇਪੀ , ਆਪ , ਅਕਾਲੀ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ। ਸਾਡਾ ਇਕ ਹੀ ਮਕਸਦ ਹੈ ਪੰਜਾਬ ਦਾ ਮਾਹੌਲ ਠੀਕ ਕਰਨਾ। ਪੰਜਾਬ ਦੇ ਨੌਜਵਾਨ ਨਸ਼ੇ ਤੋਂ ਦੂਰ ਹੋ ਜਾਣ। ਪੰਜਾਬ ਚ ਗੈਂਗਸਟਰ ਵਾਦ ਖਤਮ ਹੋ ਜਾਵੇ। ਕਿਉਕਿ ਪੰਜਾਬ ਇਕ ਅੰਨ ਦਾਤਾ ਸੂਬਾ ਹੈ। ਜੋ ਪੂਰੇ ਪੰਜਾਬ ਚ ਚਾਵਲ ਅਤੇ ਕਣਕ ਦਿੰਦਾ ਹੈ।











