
ਚੰਡੀਗੜ੍ਹ : ਵਿਆਹ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਜੋ ਦੋ ਲੋਕਾਂ ਨੂੰ ਆਪਸ ਵਿੱਚ ਜੋੜਦਾ ਹੈ। ਵਿਆਹ ਇੱਕ ਸੁੰਦਰ ਤੇ ਪਿਆਰੇ ਸੁਪਨੇ ਵਾਂਗ ਹੈ, ਜੋ ਦੋ ਲੋਕਾਂ ਨੂੰ ਇਕੱਠੇ ਰਹਿਣ ਅਤੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੀ ਉਮੀਦ ਦਿੰਦਾ ਹੈ। ਇਸ ਖੂਬਸੂਰਤ ਸੁਪਨੇ ਨੂੰ ਡਰਾਵਨੇ ਸੁਪਨੇ ‘ਚ ਬਦਲਣ ਵਾਲਾ ਇੱਕ ਮਾਮਲਾ ਇਦੌਰ ਤੋਂ ਸਾਹਮਣੇ ਆ ਰਿਹਾ ਹੈ। ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਇਕ ਜੋੜਾ ਹਨੀਮੂਨ ਮਨਾਉਣ ਲਈ ਮੇਘਾਲਿਆ ਗਿਆ ਹੋਇਆ ਸੀ।
ਜਿਸ ਤੋਂ ਬਾਅਦ ਉਹ ਦੋਵੇਂ ਲਾਪਤਾ ਹੋ ਗਏ। ਪਤਨੀ ਨੇ ਆਪਣੇ ਪਤੀ ਦਾ ਹਨੀਮੂਨ ਦੌਰਾਨ ਕਤਲ ਕਰਵਾ ਦਿੱਤਾ। ਰਾਜਾ ਰਘੂਵੰਸ਼ੀ ਦੀ ਕਾਤਲ ਪਤਨੀ ਸੋਨਮ ਨੇ 17 ਦਿਨਾਂ ਬਾਅਦ ਆਪਣਾ ਅਪਰਾਧ ਆਪ ਕਬੂਲ ਕੀਤਾ। ਸੋਨਮ ਨੇ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਵਿੱਚ ਆਤਮ ਸਮਰਪਣ ਕੀਤਾ। ਪੁਲਿਸ ਨੇ ਸੋਨਮ ਨੂੰ ਗ੍ਰਿਫਤਾਰ ਕਰ ਲਿਆ ਜਿਸ ਤੋਂ ਬਾਅਦ ਕਈ ਖੁਲਾਸੇ ਹੋਏ। ਸੋਨਮ ਨੇ ਹਨੀਮੂਨ ਦਾ ਪਲਾਨ ਬਣਾਇਆ ਸੀ ਤੇ ਉਸ ਨੇ ਟਿਕਟਾਂ ਬੁੱਕ ਕੀਤੀਆਂ ਸਨ। ਪੁਲਿਸ ਨੇ ਇਹ ਵੀ ਜਾਂਚ ਕੀਤੀ ਕਿ ਸੋਨਮ ਨੇ ਜਾਣ ਦੀ ਟਿਕਟ ਤਾਂ ਬੁੱਕ ਕਰਵਾਈ ਸੀ, ਪਰ ਵਾਪਸੀ ਦੀ ਟਿਕਟ ਨਹੀਂ ਬੁੱਕ ਕਰਵਾਈ ਸੀ।
ਪੁਲਿਸ ਨੇ ਇਸ ਤਰ੍ਹਾ ਕੀਤੀ ਕਾਰਵਾਈ
ਦੱਸ ਦੇਈਏ ਕਿ 20 ਮਈ ਨੂੰ ਰਾਜਾ ਰਘੂਵੰਸ਼ੀ ਅਤੇ ਸੋਨਮ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਅਸਾਮ ਦੇ ਗੁਹਾਟੀ ਲਈ ਰਵਾਨਾ ਹੋਏ। 23 ਮਈ ਨੂੰ ਜੋੜਾ ਮੰਦਰ ਗਿਆ ਤੇ ਫਿਰ ਚੇਰਾਪੂੰਜੀ ਦੇ ਨੇੜੇ ਓਸਾਰਾ ਪਹਾੜੀਆਂ ‘ਤੇ ਪਹੁੰਚੇ। ਦੁਪਹਿਰ ਤੋਂ ਬਾਅਦ ਉਸ ਦਿਨ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਨ ਤੋਂ ਬਾਅਦ, ਉਨ੍ਹਾਂ ਦਾ ਮੋਬਾਈਲ ਬੰਦ ਆ ਰਿਹਾ ਸੀ। 24 ਤੇ 25 ਮਈ ਨੂੰ ਉਹਨਾਂ ਦੇ ਪਰਿਵਾਰਕ ਮੈਂਬਰ ਫ਼ੋਨ ਕਰਦੇ ਰਹੇ ਪਰ ਕੋਈ ਜਵਾਬ ਨਹੀਂ ਮਿਲਿਆ। ਜਦੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਇਸ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਤਾਂ ਪੁਲਿਸ ਨੇ ਇਸ ਬਾਰੇ ਕਾਰਵਾਈ ਸ਼ੁਰੂ ਕੀਤੀ ਤਾਂ ਪਤਾ ਚੱਲਾ ਕਿ ਉਹਨਾਂ ਦੀ ਕਾਰ ਲਾਵਾਰਿਸ ਮਿਲੀ।
26 ਮਈ ਨੂੰ ਰਾਜਾ ਅਤੇ ਸੋਨਮ ਦੇ ਪਰਿਵਾਰਕ ਮੈਂਬਰ ਸ਼ਿਲਾਂਗ ਪਹੁੰਚੇ। 28 ਮਈ ਨੂੰ ਪੁਲਿਸ ਨੇ ਜਦ ਹੋਮਸਟੇ ਦੀ ਤਲਾਸ਼ੀ ਲਈ ਤਾਂ ਉਸ ਸਮੇਂ ਉਨ੍ਹਾਂ ਦੇ ਬੈਗ ਮਿਲੇ, ਜਿੱਥੇ ਜੋੜਾ ਰਹਿ ਰਿਹਾ ਸੀ। ਪੁਲਿਸ ਨੇ ਇਸ ਤੋਂ ਬਾਅਦ ਕਾਰਵਾਈ ਹੋਰ ਵੀ ਤੇਜ਼ ਕਰ ਦਿੱਤੀ। ਜਦ 29 ਅਤੇ 30 ਮਈ ਨੂੰ ਲਗਾਤਾਰ ਮੀਂਹ ਪੈਂਦਾ ਰਿਹਾ ਤਾਂ ਕਾਰਵਾਈ ‘ਚ ਰੋਕ ਲੱਗੀ। ਫਿਰ 31 ਮਈ ਤੇ 1 ਜੂਨ ਨੂੰ ਪੁਲਿਸ ਨੇ ਰਾਜਾ ਅਤੇ ਸੋਨਮ ਦੇ GPS ਲੋਕੇਸ਼ਨ ਦੀ ਜਾਂਚ ਕੀਤੀ ਪਰ ਇਸ ਤੋਂ ਵੀ ਉਹਨਾਂ ਨੂੰ ਕੋਈ ਸੁਰਾਗ ਨਹੀਂ ਮਿਲਿਆ। ਇਸ ਸਭ ਤੋਂ ਬਾਅਦ ਪੁਲਿਸ ਨੇ ਡੱਟ ਕੇ ਹੋਰ ਗਿਹਰਾਈ ਨਾਲ ਕਾਰਵਾਈ ਕੀਤੀ ਤਾਂ 2 ਜੂਨ ਨੂੰ ਰਾਜਾ ਦੀ ਲਾਸ਼ 150 ਫੁੱਟ ਡੂੰਘੀ ਖਾਈ ਵਿੱਚੋਂ ਮਿਲੀ। ਰਾਜਾ ਦੀ ਲਾਸ਼ ਪੂਰੀ ਤਰ੍ਹਾ ਸੜੀ ਹੋਈ ਸੀ।